InternationalTop News

ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ‘ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ

ਮਿਸੀਸਾਗਾ ਵਿਖੇ ਦਿਨ ਦਿਹਾੜੇ ਹੋਏ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿੱਚ ਦੋ ਭਾਰਤੀ ਨਾਗਰਿਕ ਦਿਗਵਿਜੈ ਅਤੇ ਅਮਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ‌। ਇਹ ਦੋਵੇਂ ਦੋਸ਼ੀ ਡੈਲਟਾ, ਬ੍ਰਿਟਿਸ਼ ਕੋਲੰਬੀਆ ਵਿੱਚੋਂ ਗ੍ਰਿਫਤਾਰ ਕੀਤੇ ਗਏ ਹਨ।ਇਹ ਗ੍ਰਿਫਤਾਰੀਆਂ ਡੈਲਟਾ ਪੁਲਿਸ ਵਿਭਾਗ, ਐਬਟਸਫੋਰਡ ਪੁਲਿਸ, ਸਰੀ ਪੁਲਿਸ ਅਤੇ ਆਰਸੀਐੱਮਪੀ ਦੇ ਸਹਿਯੋਗ ਨਾਲ ਸੰਭਵ ਹੋਈਆਂ ਹਨ। ਹੁਣ ਇਨ੍ਹਾਂ ਪਿੱਛੇ ਕਿਸ ਦਾ ਹੱਥ ਹੈ ਪੁਲਿਸ ਜਾਂਚ ਕਰ ਰਹੀ ਹੈ।

ਹਰਜੀਤ ਸਿੰਘ ਢੱਡਾ ਨੂੰ ਫਿਰੌਤੀ ਵਸੂਲਣ ਵਾਲੇ ਗਿਰੋਹ ਤੋਂ ਧਮਕੀਆਂ ਮਿਲ ਰਹੀਆਂ ਸਨ। ਇਸ ਕਾਰਨ ਮੁਲਜ਼ਮਾਂ ਵੱਲੋਂ Tranmere Drive, Telford Way, Dixon ਅਤੇ Derry Roads ਦੇ ਨੇੜੇ ਸਥਿਤ ਦਫਤਰ ਦੇ ਬਾਹਰ ਕੈਨੇਡਾ ਦੇ ਸਮੇਂ ਅਨੁਸਾਰ 11.53 ਵਜੇ ਹਰਜੀਤ ਢੱਡਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਰਜੀਤ ਸਿੰਘ ਢੱਡਾ ਮੂਲ ਰੂਪ ਨਾਲ ਉਤਰ ਪ੍ਰਦੇਸ਼ ਦੇ ਬਾਜਪੁਰ ਦੇ ਰਹਿਣ ਵਾਲੇ ਸਨ ਤੇ ਕੈਨੇਡਾ ਵਿੱਚ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਵੱਡਾ ਕਾਰੋਬਾਰ ਖੜ੍ਹਾ ਕੀਤਾ ਸੀ।

ਬਿਸ਼ਨੋਈ ਗੈਂਗ ਦੇ ਰੋਹਿਤ ਗੋਦਾਰਾ ਨੇ ਢੱਡਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੋਦਾਰਾ ਦਾ ਕਹਿਣਾ ਸੀ ਕਿ ਢੱਡਾ ਅਰਸ਼ ਡੱਲਾ ਦਾ ਸਾਥੀ ਸੀ। ਉਸਨੇ  ਅਰਸ਼ ਡੱਲਾ ਦੀ ਜ਼ਮਾਨਤ ਲਈ ਪੈਸੇ ਵੀ ਦਿੱਤੇ ਸਨ। ਗੋਦਾਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ, ਮੈਂ ਰੋਹਿਤ ਗੋਦਾਰਾ ਅਤੇ ਭਰਾ ਗੋਲਡੀ ਬਰਾੜ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਆਦਮੀ ਮੇਰੇ ਦੁਸ਼ਮਣਾਂ ਦੇ ਨੇੜੇ ਸੀ। ਉਸਨੇ ਅਰਸ਼ ਡੱਲਾ ਅਤੇ ਸੁੱਖਾ ਦੁਨੱਕੇ ਨੂੰ ਪੈਸੇ ਦੇ ਕੇ ਆਪਣੇ ਭਰਾ ਮਹਿਲ ਸਿੰਘ ਨੂੰ ਮਰਵਾ ਦਿੱਤਾ ਸੀ। ਗੋਦਾਰਾ ਨੇ ਪੋਸਟ ਵਿੱਚ ਕਿਹਾ ਸੀ, ਢੱਡਾ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ, ਇਸ ਦੇ ਬਾਵਜੂਦ ਉਸਨੇ ਦੋ ਮਹੀਨੇ ਪਹਿਲਾਂ ਅਰਸ਼ ਡੱਲਾ ਦੀ ਜ਼ਮਾਨਤ ਦਿੱਤੀ ਸੀ। ਇਹੀ ਹੋਵੇਗਾ ਜੋ ਵੀ ਸਾਡੇ ਦੁਸ਼ਮਣਾਂ ਦਾ ਸਮਰਥਨ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button