ਸਿੰਘੂ ਬਾਰਡਰ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮੁਫਤ Wi – Fi ਸਹੂਲਤ ਉਪਲੱਬਧ ਕਰਵਾਏਗੀ ਦਿੱਲੀ ਸਰਕਾਰ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਮੰਗਲਵਾਰ ਨੂੰ ਦੱਸਿਆ ਕਿ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਮੁਫਤ ਵਾਈਫਾਈ ਉਪਲੱਬਧ ਕਰਵਾਉਣ ਲਈ ਹਾਟਸਪਾਟ ਸਥਾਪਤ ਕੀਤਾ ਜਾਵੇਗਾ। ਰਾਘਵ ਚੱਢਾ ਨੇ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਇਹ ਫੈਸਲਾ ‘ਕਿਸਾਨਾਂ ਦੇ ਸੇਵਾਦਾਰ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ, ‘ਅਸੀ ਲੋਕ ਚਾਹੁੰਦੇ ਹਾਂ ਕਿ ਕਿਸਾਨ ਆਪਣੇ ਪਰਿਵਾਰ ਦੇ ਨਾਲ ਸੰਪਰਕ ‘ਚ ਰਹਿਣ। ਅਸੀਂ ਫ੍ਰੀ ਵਾਈਫਾਈ ਹਾਟਸਪਾਟ ਲਈ ਕੁਝ ਥਾਵਾਂ ਦੀ ਪਹਿਚਾਣ ਕੀਤੀ ਹੈ।
🔴LIVE| ਆਹ ਮੀਟਿੰਗ ਤੋਂ ਬਾਅਦ ਕਾਨੂੰਨ ਰੱਦ?ਨਵੇਂ ਸਾਲ ‘ਤੇ ਕਿਸਾਨ ਮਨਾਉਣਗੇ ਜਸ਼ਨ !ਕਰਨਗੇ ਘਰ ਵਾਪਸੀ ?
ਇਹ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਵੱਲੋਂ ਇੱਕ ਪਹਿਲ ਹੈ। ’ ਚੱਢਾ ਨੇ ਕਿਹਾ ਕਿ ਜੇਕਰ ਮੰਗ ਜਿਆਦਾ ਹੋਈ ਅਜਿਹੇ ਹੋਰ ਹਾਟਸਪਾਟ ਲਗਾਏ ਜਾਣਗੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਦੇਸ਼ ਦੇ ਵੱਖਰੇ ਹਿੱਸਿਆਂ ਤੋਂ ਕਿਸਾਨ ਦਿੱਲੀ ਦੀਆਂ ਸੀਮਾਵਾਂ ‘ਤੇ ਪਿਛਲੇ ਇੱਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਕੇਜਰੀਵਾਲ ਨੇ ਸਿੰਘੂ ਬਾਰਡਰ ਦਾ ਦੌਰਾ ਕੀਤਾ ਸੀ ਅਤੇ ਉੱਥੇ ਇੰਤਜ਼ਾਮਾਂ ਦਾ ਜ਼ਾਇਜਾ ਲਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.