ਸਿਮਰਜੀਤ ਬੈਂਸ ਕਿਸੇ ਨੂੰ ਨਹੀਂ ਬਖ਼ਸ਼ਦਾ, ਬੰਦ ਕਰਵਾ ਕੇ ਛੱਡੂ ਬਾਦਲਾਂ ਦੀਆਂ ਬੱਸਾਂ
ਚੰਡੀਗੜ੍ਹ : ਮੂੰਹ ‘ਤੇ ਕਾਲੀਆਂ ਪੱਟੀਆਂ ਬੰਨ੍ਹੀ ਇਹ ਨੇ ਆਮ ਆਦਮੀ ਪਾਰਟੀ ਦੇ ਆਗੂ। ਜੋ ਪੰਜਾਬ ਦੇ ਮਾਫ਼ੀਆ ਰਾਜ ਖ਼ਿਲਾਫ਼ ਝੰਡਾ ਚੁੱਕ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਅਗਵਾਈ ‘ਚ ਵਿਧਾਨ ਸਭਾ ਦੇ ਬਾਹਰ ਹੱਥਾਂ ‘ਚ ਬੈਨਰ ਫੜ੍ਹ ਕੇ ਕੈਪਟਨ ਸਰਕਾਰ ਨੂੰ ਕੋਸਿਆ ਗਿਆ। ਮਾਫੀਆ ਰਾਜ ਦੀ ਪੁਸ਼ਤਪਨਾਹੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਵੀ ਸੁਖਬੀਰ ਬਾਦਲ ਦੇ ਰਾਹ ‘ਤੇ ਤੁਰ ਪਏ ਹਨ।
ਸਿਮਰਜੀਤ ਬੈਂਸ ਕਿਸੇ ਨੂੰ ਨਹੀਂ ਬਖ਼ਸ਼ਦਾ, ਬੰਦ ਕਰਵਾ ਕੇ ਛੱਡੂ ਬਾਦਲਾਂ ਦੀਆਂ ਬੱਸਾਂ | ਝਾੜੂ ਵਾਲੇ ਵੀ ਹੋਏ ਤੱਤੇ
ਓਧਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਾਦਲਾਂ ਦੀਆਂ ਬੱਸਾਂ ‘ਤੇ ਸਵਾਲ ਚੁੱਕੇ ਹਨ ਕਿ ਇਹ ਬੱਸਾਂ ਕਿਸ ਦੇ ਇਸ਼ਾਰੇ ‘ਤੇ ਸੜਕਾਂ ‘ਤੇ ਦੌੜ ਰਹੀਆਂ ਹਨ ਸਭ ਕੁਝ ਉਵੇਂ ਜਿਵੇਂ ਚੱਲ ਰਿਹਾ ਹੈ।
BREAKING🔴 ਢੱਡਰੀਆਂਵਾਲੇ ਦਾ ਅਜਨਾਲਾ ਨੇ ਚੈਲੰਜ ਕਬੂਲ ਕੀਤਾ, ਪਰ ਸੁਣੋ ਕਿਹੜੀ ਸ਼ਰਤ ਰੱਖੀ | Dhadrianwala Vs Ajnala
ਬਜਟ ਸੈਸ਼ਨ ਦੌਰਾਨ ਹਰ ਰੋਜ਼ ਹੰਗਾਮਾ ਹੀ ਹੰਗਾਮਾ ਹੋ ਰਿਹਾ ਹੈ ਨਾ ਤਾਂ ਸਰਕਾਰ ਨੂੰ ਅੰਦਰ ਚੈਨ ਮਿਲ ਰਿਹਾ ਹੈ ਤੇ ਨਾ ਹੀ ਵਿਧਾਨ ਸਭਾ ਦੇ ਬਾਹਰ। ਵਿਰੋਧੀ ਸੜਕ ਤੋਂ ਲੈ ਕੇ ਸਦਨ ਤੱਕ ਸਰਕਾਰ ਦੀ ਨੁਕਤਾਚਿਨੀ ਕਰ ਰਹੇ ਹਨ। ਖ਼ਜ਼ਾਨਾ ਲੁੱਟਿਆ ਜਾ ਰਿਹਾ ਹੈ ਮਾਫੀਆ ਰਾਜ ਦੀ ਤੂਤੀ ਬੋਲ ਰਹੀ ਹੈ ਤੇ ਸਰਕਾਰ ਚੁੱਪ ਕਿਉਂ ਹੈ। ਇਹ ਸਵਾਲ ਹਰ ਓਸ ਪੰਜਾਬੀ ਦਾ ਹੈ। ਜਿਸ ਨੇ ਕੈਪਟਨ ਸਰਕਾਰ ਤੋਂ ਉਮੀਦਾਂ ਕੀਤੀਆਂ ਤੇ ਬਦਲੇ ‘ਚ ਮਿਲੀ ਤਾਂ ਸਿਰਫ਼ ਵਾਅਦਾਖ਼ਿਲਾਫ਼ੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.