PunjabTop News

ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਤੇ ਉਨ੍ਹਾਂ ਦੇ ਪਤੀ ਦਾ ਮਿਲਿਆ ਦੋ ਦਿਨ ਦਾ ਪੁਲਸ ਰਿਮਾਂਡ

ਫਿਰੋਜ਼ਪੁਰ: ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਨ੍ਹਾਂ ਦੇ ਪਤੀ ਲਾਡੀ ਗਹਿਰੀ ਨੂੰ ਫਿਰੋਜ਼ਪੁਰ ਵਿਜੀਲੈਂਸ ਬਿਊਰੋ ਵੱਲੋਂ ਮੰਗਲਵਾਰ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਹੈ। ਅਦਾਲਤ ਨੇ ਵਿਜੀਲੈਂਸ ਦੀਆਂ ਦਲੀਲਾਂ ਨੂੰ ਮੰਨਦਿਆਂ 2 ਦਿਨ ਦਾ ਰਿਮਾਂਡ ਦੇ ਦਿੱਤਾ। ਸੋਮਵਾਰ ਸਵੇਰੇ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮੁਹਾਲੀ ਦੇ ਸਾਬਕਾ ਵਿਧਾਇਕ ਅਤੇ ਉਨ੍ਹਾਂ ਦੇ ਪਤੀ ਲਾਡੀ ਗਹਿਰੀ ਨੂੰ ਫ਼ਿਰੋਜ਼ਪੁਰ ਸਥਿਤ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲਿਆ ਸੀ। ਉਨ੍ਹਾਂ ‘ਤੇ ਦੋਸ਼ ਹੈ ਕਿ ਉਹ ਪੰਜ ਸਾਲਾਂ ਦੇ ਵਿਧਾਇਕ ਰਹਿੰਦਿਆਂ ਆਪਣੀ ਆਮਦਨ ਤੋਂ 2.84 ਕਰੋੜ ਰੁਪਏ ਵੱਧ ਖਰਚ ਕਰ ਚੁੱਕੇ ਹਨ।

ਮਾਸਟਰ ਸਲੀਮ ‘ਤੇ ਕਾਰਵਾਈ, ਅਦਾਲਤ ਦਾ ਝਟਕਾ, ਵਧੀਆਂ ਮੁਸ਼ਕਲਾਂ! D5 Channel Punjabi

ਵਿਜੀਲੈਂਸ ਨੂੰ ਇਸ ਖਰਚੇ ਦਾ ਕੋਈ ਹਿਸਾਬ-ਕਿਤਾਬ ਨਾ ਦੇਣ ਤੋਂ ਬਾਅਦ ਵਿਜੀਲੈਂਸ ਵੱਲੋਂ ਉਕਤ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਵਿਜੀਲੈਂਸ ਅਧਿਕਾਰੀਆਂ ਮੁਤਾਬਕ ਇਸ ਜੋੜੇ ਤੋਂ ਪੁਲਸ ਰਿਮਾਂਡ ਦੌਰਾਨ ਆਪਣੀ ਆਮਦਨ ਅਤੇ ਖਰਚੇ ਸਬੰਧੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਹ ਵੀ ਚਰਚਾ ਹੈ ਕਿ ਸਤਕਾਰ ਕੌਰ ਦੇ 2015 ਤੋਂ 2022 ਤੱਕ ਵਿਧਾਇਕ ਰਹਿੰਦਿਆਂ ਉਨ੍ਹਾਂ ਦੀ ਜੀਵਨ ਸ਼ੈਲੀ ਵਿੱਚ ਕਾਫੀ ਬਦਲਾਅ ਆਇਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button