ਸਾਬਕਾ ਵਿਧਾਇਕ ਅੰਗਦ ਸੈਣੀ ਮੁੜ ਕਾਂਗਰਸ ‘ਚ ਸ਼ਾਮਲ
ਪਟਿਆਲਾ : ਵਿਧਾਨ ਸਭਾ ਚੋਣਾਂ ‘ਚ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਸਾਬਕਾ ਵਿਧਾਇਕ ਅੰਗਦ ਸੈਣੀ ਨੇ ਅੱਜ ਮੁੜ ਤੋਂ ਕਾਂਗਰਸ ਦਾ ਪੱਲਾ ਫੜ ਲਿਆ ਹੈ। ਦੱਸ ਦਈਏ ਕਿ ਇਸ ਦੌਰਾਨ ਅੰਗਦ ਸੈਣੀ ਨੇ ਆਜ਼ਾਦ ਚੋਣ ਲੜੀ ਸੀ।
News Faridkot : AAP ਲੀਡਰ ਦਾ ਨਸ਼ੇ ‘ਤੇ ਵੱਡਾ ਐਲਾਨ | D5 Channel Punjabi
ਕਾਂਗਰਸ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਨੇ ਨਵਾਂਸ਼ਹਿਰ ਵਿਖੇ ਉਹਨਾਂ ਦੇ ਘਰ ਜਾ ਕੇ ਦੁਬਾਰਾ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਹੈ। ਦੱਸ ਦਈਏ ਕਿ ਅੰਗਦ ਸੈਣੀ ਦੀ ਪਤਨੀ ਉੱਤਰ ਪ੍ਰਦੇਸ਼ ‘ਚ ਭਾਜਪਾ ਵਿੱਚ ਸ਼ਾਮਿਲ ਹੋ ਗਈ ਸੀ। ਜਿਸ ਦੇ ਚੱਲਦਿਆਂ ਅੰਗਦ ਸੈਣੀ ਦੀ ਟਿਕਟ ਕੱਟੀ ਗਈ ਸੀ।
ਅੱਜ ਨਵਾਂ ਸਹਿਰ ਵਿੱਚ @angadsinghnsr ਅੰਗਦ ਸੈਨੀ ਜੀ ਨੂੰ ਕਾਗਰਸ ਪਾਰਟੀ ਵਿੱਚ ਜੀ ਆਇਆ ਕਹਿਣ ਲਈ ਮੈਂ ਅਤੇ @BB__Ashu ਜੀ ਉਨ੍ਹਾ ਦੇ ਘਰ ਨਵਾਂ ਸਹਿਰ ਵਿੱਚ .
ਹਰ ਕਾਂਗਰਸ ਪਾਰਟੀ ਦੇ ਵਰਕਰ ਦਾ ਬਣਦਾ ਮਾਣ ਸਤਿਕਾਰ ਦੇਣ ਵਿੱਚ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ pic.twitter.com/vQfsl1xgGq— Amarinder Singh Raja (@RajaBrar_INC) May 9, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.