ਸਾਬਕਾ ਰਾਜ ਸਭਾ ਸੰਸਦ ਮੈਂਬਰ ਅਤੇ ਪੱਤਰਕਾਰ ਚੰਦਨ ਮਿੱਤਰਾ ਦਾ ਦੇਹਾਂਤ, PM ਮੋਦੀ ਨੇ ਜਤਾਇਆ ਸੋਗ
ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਟਵਿਟਰ ’ਤੇ ਲਿਖਿਆ, ‘ਚੰਦਨ ਮਿੱਤਰਾ ਜੀ ਨੂੰ ਤੇਜ਼ ਦਿਮਾਗ ਅਤੇ ਅਪਣੀ ਸੂਝ ਬੂਝ ਲਈ ਯਾਦ ਕੀਤਾ ਜਾਵੇਗਾ। ਉਹਨਾਂ ਨੇ ਮੀਡੀਆ ਦੇ ਨਾਲ-ਨਾਲ ਸਿਆਸਤ ਦੀ ਦੁਨੀਆਂ ਵਿਚ ਵੀ ਅਪਣੀ ਵੱਖਰੀ ਪਛਾਣ ਬਣਾਈ। ਉਹਨਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦਾ ਹਾਂ। ਓਮ ਸ਼ਾਂਤੀ’।
🔴LIVE : ਕਰਨਾਲ ਦੇ SDM ’ਤੇ ਵੱਡਾ ਐਕਸ਼ਨ ! ਅਕਾਲੀ ਦਲ ’ਚ ਬਗਾਵਤ ! ਪੰਜਾਬ ‘ਚ ਅਡਾਨੀ ਨੂੰ ਝਟਕਾ,ਵੱਡਾ ਨੁਕਸਾਨ !
ਦੱਸ ਦਈਏ ਕਿ ਸਾਬਕਾ ਰਾਜ ਸਭਾ ਸੰਸਦ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹਨਾਂ ਨੇ 66 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਦਰਅਸਲ ਲੰਬੇ ਸਮੇਂ ਤੋਂ ਉਹਨਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ। ਉਹਨਾਂ ਦੇ ਦੇਹਾਂਤ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਕੁਸ਼ਨ ਮਿੱਤਰਾ ਨੇ ਦਿੱਤੀ।
ਕਿਸਾਨਾਂ ਤੋਂ ਬਾਅਦ ਨੌਜਵਾਨਾਂ ਨੇ ਕੀਤਾ ਏਕਾ, ਕੀਤਾ ਵੱਡਾ ਇਕੱਠ, ਸਰਕਾਰ ਨੂੰ ਦੇਣਗੇ ਟੱਕਰ ! D5 Channel Punjabi
ਦੱਸ ਦਈਏ ਕਿ ਚੰਦਨ ਮਿੱਤਰਾ ਪਾਇਓਨੀਰ ਦੇ ਮੁੱਖ ਸੰਪਾਦਕ ਅਤੇ ਮੈਨੇਜਿੰਗ ਡਾਇਰੈਕਟਰ ਸਨ। ਇਸ ਤੋਂ ਇਲਾਵਾ ਉਹ ਦੋ ਵਾਰ ਰਾਜ ਸਭਾ ਵਿਚ ਸੰਸਦ ਮੈਂਬਰ ਰਹੇ। ਪਹਿਲੀ ਵਾਰ ਉਹ ਅਗਸਤ 2003 ਤੋਂ ਅਗਸਤ 2009 ਤੱਕ ਅਤੇ ਇਸ ਤੋਂ ਬਾਅਦ 2010 ਵਿਚ ਉਹਨਾਂ ਨੂੰ ਭਾਜਪਾ ਵੱਲੋਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਮੈਂਬਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸਾਲ 2018 ਵਿਚ ਉਹਨਾਂ ਨੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਜੁਆਇਨ ਕੀਤੀ ਸੀ।
Shri Chandan Mitra Ji will be remembered for his intellect and insights. He distinguished himself in the world of media as well as politics. Anguished by his demise. Condolences to his family and admirers. Om Shanti.
— Narendra Modi (@narendramodi) September 2, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.