PunjabTop News

ਸਾਬਕਾ ਡੀ.ਆਈ.ਜੀ. ਭੁੱਲਰ ਮਾਮਲੇ ‘ਚ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਸੰਕੇਤ

CBI ਵੱਲੋਂ ਅਦਾਲਤ ‘ਚ ਸਪਲੀਮੈਂਟਰੀ ਚਾਰਜਸ਼ੀਟ ਪੇਸ਼

ਸੀ.ਬੀ.ਆਈ. ਨੇ ਚੰਡੀਗੜ੍ਹ ਦੀ ਅਦਾਲਤ ਨੂੰ ਦੱਸਿਆ ਹੈ ਕਿ ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਉਸ ਦੇ ਸਹਾਇਕ ਕ੍ਰਿਸ਼ਨੂ ਸ਼ਾਰਦਾ ਤੋਂ ਜ਼ਬਤ ਕੀਤੇ ਮੋਬਾਈਲਾਂ ਤੋਂ ਮਿਲੇ ਕੁਝ ਅਧਿਕਾਰੀਆਂ ਦੇ ਨਾਵਾਂ, ਚੈਟਾਂ ਅਤੇ ਸ਼ੱਕੀ ਲੈਣ-ਦੇਣ ਦੇ ਰਿਕਾਰਡ ਦੇ ਆਧਾਰ ‘ਤੇ ਕਈ ਅਧਿਕਾਰੀਆਂ ਦੀ ਭੂਮਿਕਾ ਦੀ ਸੁਤੰਤਰ ਜਾਂਚ ਕੀਤੀ ਜਾ ਰਹੀ ਹੈ। ਸੀ.ਬੀ.ਆਈ. ਨੇ ਅਦਾਲਤ ਵਿਚ ਪੇਸ਼ ਸਪਲੀਮੈਂਟਰੀ ਚਾਰਜਸ਼ੀਟ ਵਿਚ ਕਿਹਾ ਕਿ ਜਾਂਚ ਦੌਰਾਨ ਭੁੱਲਰ ਦੇ ਦੋ ਮੋਬਾਈਲ ਅਤੇ ਸ਼ਾਰਦਾ ਦਾ ਇੱਕ ਮੋਬਾਈਲ ਜ਼ਬਤ ਕੀਤਾ ਗਿਆ ਸੀ। ਮੋਬਾਈਲ ਡੇਟਾ ਦੀ ਜਾਂਚ ਵਿਚ ਕੁਝ ਅਜਿਹੀ ਗੱਲਬਾਤ ਵੀ ਮਿਲੀ, ਜਿਸ ਤੋਂ ਇਹ ਸੰਕੇਤ ਮਿਲਿਆ ਕਿ ਹੋਰ ਸਰਕਾਰੀ ਮੁਲਾਜ਼ਮਾਂ ਤੇ ਨਿੱਜੀ ਵਿਅਕਤੀਆਂ ਨਾਲ ਸਬੰਧਤ ਗ਼ੈਰ-ਕਾਨੂੰਨੀ ਲਾਭ ਪ੍ਰਾਪਤ ਕਰਨ ਦੇ ਸ਼ੱਕੀ ਮਾਮਲੇ ਹੋ ਸਕਦੇ ਹਨ।
ਮੋਬਾਈਲਾਂ ‘ਚੋਂ ਮਿਲਿਆ ਡੇਟਾ ਅਤੇ ਸਬੂਤ- ਜ਼ਬਾਨੀ, ਦਸਤਾਵੇਜ਼ੀ ਤੇ ਇਲੈਕਟ੍ਰਾਨਿਕ ਦੀ ਜਾਂਚ ਕੀਤੀ ਗਈ, ਤਾਂ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਕੀ ਮੌਜੂਦਾ ਮਾਮਲੇ ਵਿਚ ਕੋਈ ਹੋਰ ਸਰਕਾਰੀ ਕਰਮਚਾਰੀ ਜਾਂ ਨਿੱਜੀ ਵਿਅਕਤੀ ਸ਼ਾਮਲ ਸੀ।
ਵਿਸਤ੍ਰਿਤ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਕਿ ਕੋਈ ਨਵਾਂ ਜਾਂ ਵਾਧੂ ਸਬੂਤ ਸਿੱਧੇ ਤੌਰ ‘ਤੇ ਮੌਜੂਦਾ ਅਪਰਧਾਂ ਨਾਲ ਨਹੀਂ ਜੁੜਿਆ ਸੀ। ਹਾਲਾਂਕਿ, ਡੇਟਾ ਦੀ ਜਾਂਚ ਤੋਂ ਇਹ ਸੰਕੇਤ ਮਿਲਿਆ ਕਿ ਮੁਲਜ਼ਮ ਸ਼ਾਰਦਾ, ਚੰਡੀਗੜ੍ਹ ਵਿਚ ਸੀਨੀਅਰ ਅਧਿਕਾਰੀਆਂ ਤੇ ਸਰਕਾਰੀ ਕਰਮਚਾਰੀਆਂ ਤੋਂ ਗ਼ੈਰ-ਕਾਨੂੰਨੀ ਲਾਭ ਪ੍ਰਾਪਤ ਕਰਨ ਵਿਚ ਸ਼ਾਮਲ ਸੀ ਤੇ ਉਸ ਨੇ ਇਨ੍ਹਾਂ ਕੰਮਾਂ ‘ਚ ਮਦਦ ਵੀ ਮੁਹੱਈਆ ਕੀਤੀ ਸੀ। ਭੁੱਲਰ ਦੇ ਮੋਬਾਈਲ ਤੋਂ ਮਿਲੇ ਵਟਸਐਪ ਚੈਟ ਦੀ ਜਾਂਚ ਵਿਚ ਇਹ ਪਤਾ ਲੱਗਾ ਕਿ ਨਿੱਜੀ ਵਿਅਕਤੀਆਂ ਨਾਲ ਸੰਵੇਦਨਸ਼ੀਲ ਗੱਲਬਾਤ ਹੋ ਰਹੀ ਸੀ, ਜਿਸ ‘ਚ ਕੇਸ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ। ਅਦਾਲਤੀ ਕਾਰਵਾਈ ‘ਤੇ ਨਜ਼ਰ ਰੱਖੀ ਜਾ ਰਹੀ ਸੀ ਤੇ ਜਾਂਚ ਤੇ ਨਿਆਂਇਕ ਪ੍ਰਕਿਰਿਆਵਾਂ ‘ਤੇ ਪ੍ਰਭਾਵ ਪਾਇਆ ਜਾ ਰਿਹਾ ਸੀ।
ਜਾਂਚ ਦੌਰਾਨ, ਜੋ ਵਾਧੂ ਸਮੱਗਰੀ ਸਾਹਮਣੇ ਆਈ, ਉਹ ਹਾਲਾਂਕਿ ਮੌਜੂਦਾ ਚਾਰਜਸ਼ੀਟ ਦਾ ਹਿੱਸਾ ਨਹੀਂ ਸੀ, ਪਰ ਇਹ ਗ਼ੈਰ-ਕਾਨੂੰਨੀ ਲਾਭ ਪ੍ਰਾਪਤੀਆਂ ਨਾਲ ਸਬੰਧਤ ਅਪਰਾਧਾਂ ਦੇ ਸ਼ੱਕ ਨੂੰ ਪ੍ਰਗਟਾਉਂਦੀ ਹੈ। ਇਨ੍ਹਾਂ ਮੁੱਦਿਆਂ ਦੀ ਸੀ.ਬੀ.ਆਈ. ਵੱਲੋਂ ਕਾਨੁੰਨੀ ਪ੍ਰਕਿਰਿਆ ਤਹਿਤ ਵੱਖਰੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸੀ.ਬੀ.ਆਈ. ਨੇ 16 ਅਕਤੂਬਰ 2025 ਨੂੰ ਭੁੱਲਰ ਅਤੇ ਉਨ੍ਹਾਂ ਦੇ ਸਹਾਇਕ ਕ੍ਰਿਸ਼ਾਨੂ ਸ਼ਾਰਦਾ ਨੂੰ ਸ਼ਿਕਾਇਤਕਰਤਾ ਤੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button