PunjabPunjabTop News

ਸਾਬਕਾ ਖੇਤੀਬਾੜੀ ਮੰਤਰੀ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ

ਕਾਂਗਰਸ ਸਰਕਾਰ ‘ਚ ਖੇਤੀਬਾੜੀ ਮੰਤਰੀ ਰਹੇ ਰਣਦੀਪ ਸਿੰਘ ਨਾਭਾ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ। ਐਤਵਾਰ ਨੂੰ ਨਾਭਾ ਵਿਖੇ ਸੰਵਿਧਾਨ ਬਚਾਓ ਰੈਲੀ ਤੋਂ ਬਾਅਦ ਰਾਤ ਨੂੰ ਵਾਪਸ ਚੰਡੀਗੜ੍ਹ ਜਾਂਦੇ ਸਮੇਂ ਨਾਭਾ ਪਟਿਆਲਾ ਰੋਡ ‘ਤੇ ਘਮਰੌਦਾ ਪਿੰਡ ਕੋਲ ਉਨ੍ਹਾਂ ਦੀ ਗੱਡੀ ਦਰਖਤ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਇਸ ਦੌਰਾਨ ਰਣਦੀਪ ਸਿੰਘ ਖ਼ੁਦ ਗੱਡੀ ਚਲਾ ਰਹੇ ਸਨ।ਸ਼ਾਮ ਨੂੰ ਰੈਲੀ ਦੀ ਸਮਾਪਤੀ ਤੋਂ ਬਾਅਦ ਚੰਡੀਗੜ੍ਹ ਜਾ ਰਹੇ ਸਨ ਇਸ ਦੌਰਾਨ ਹਨੇਰੇ ਵਿੱਚ ਟਾਇਰ ਹੇਠਾਂ ਕੁੱਝ ਆਇਆ ਅਤੇ ਸੰਤੁਲਨ ਵਿਗੜਣ ਕਾਰਨ ਕੇ ਕਾਰ ਦਰੱਖਤ ‘ਚ ਜਾ ਵੱਜੀ। ਇਸ ਹਾਦਸੇ ਵਿਚ ਰਣਦੀਪ ਸਿੰਘ ਦੇ ਸਰੀਰ ‘ਤੇ ਗਈ ਜਗ੍ਹਾ ਸੱਟ ਲੱਗੀ ਹੈ, ਹਾਲਾਂਕਿ ਨਾਲ ਬੈਠੇ ਗੰਨਮਨ ਦੀ ਸੱਟ ਫੇਟ ਤੋਂ ਬੱਚਤ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button