IndiaTop News

ਸਾਬਕਾ CM ਵਸੁੰਧਰਾ ਰਾਜੇ ਦੇ ਕਾਫਲੇ ਦੀ ਕਾਰ 3 ਵਾਰ ਪਲਟੀ, 5 ਪੁਲਸ ਮੁਲਾਜ਼ਮ ਜ਼ਖਮੀ

ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਕਾਫਲੇ ਦੀ ਇਕ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ 5 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਸਾਬਕਾ ਸੀਐਮ ਨੇ ਵੀ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ ਰਾਜ ਮੰਤਰੀ ਓਤਰਮ ਦੇਵਾਸੀ ਦੇ ਮਾਤਾ-ਪਿਤਾ ਨੂੰ ਸ਼ਰਧਾਂਜਲੀ ਦੇਣ ਲਈ ਮੁੰਦਰਾ ਗਈ ਸੀ। ਇੱਥੋਂ ਜੋਧਪੁਰ ਪਰਤਦੇ ਸਮੇਂ ਪਾਲੀ ‘ਚ ਸੁਰੱਖਿਆ ਕਰ ਰਹੀ ਪੁਲਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਵਿੱਚ ਬੈਠੇ ਪੰਜ ਪੁਲੀਸ ਮੁਲਾਜ਼ਮ ਰੂਪਰਾਮ, ਭਾਗਚੰਦ, ਸੂਰਜ, ਨਵੀਨ ਅਤੇ ਜਤਿੰਦਰ ਜ਼ਖ਼ਮੀ ਹੋ ਗਏ। ਪੁਲਸ ਦੀ ਇਹ ਗੱਡੀ ਤੇਜ਼ ਰਫਤਾਰ ‘ਚ ਸੀ ਅਤੇ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਤਿੰਨ ਵਾਰ ਪਲਟ ਗਈ, ਹਾਦਸੇ ਦੀ ਸੂਚਨਾ ਮਿਲਦੇ ਹੀ ਕਲੈਕਟਰ, ਪੁਲਸ ਸੁਪਰਡੈਂਟ ਅਤੇ ਐੱਸਡੀਐੱਮ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਪੁਲਸ ਦੀ ਗੱਡੀ ਪਲਟ ਗਈ। ਇਹ ਗੱਡੀ ਸਾਬਕਾ ਮੁੱਖ ਮੰਤਰੀ ਦੀ ਗੱਡੀ ਦੇ ਪਿੱਛੇ ਚੱਲ ਰਹੀ ਸੀ। ਉਹ ਮੁੰਦਰਾ ਤੋਂ ਜੋਧਪੁਰ ਪਰਤ ਰਹੀ ਸੀ। ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਬਾਲੀ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਰਾਜੇ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button