ਮਹਿਲਾ ਪ੍ਰੀਮੀਅਰ ਲੀਗ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਕੁਝ ਦਿਨ ਪਹਿਲਾਂ, ਬੀਸੀਸੀਆਈ ਨੇ ਮੁੰਬਈ ਵਿੱਚ ਇਸ ਵੱਡੀ ਕ੍ਰਿਕਟ ਲੀਗ ਲਈ ਇੱਕ ਨਿਲਾਮੀ ਦਾ ਆਯੋਜਨ ਕੀਤਾ ਸੀ। ਨਿਲਾਮੀ ‘ਚ ਕਈ ਖਿਡਾਰੀਆਂ ‘ਤੇ ਵੱਡੀਆਂ ਬੋਲੀਆਂ ਲਗਾਈਆਂ ਗਈਆਂ, ਜਦਕਿ ਆਰਸੀਬੀ ਨੇ ਸਮ੍ਰਿਤੀ ਮੰਧਾਨਾ ‘ਤੇ 3.4 ਕਰੋੜ ਦੀ ਸਭ ਤੋਂ ਵੱਡੀ ਬੋਲੀ ਲਗਾਈ। ਇਸ ਤੋਂ ਇਲਾਵਾ ਇਸ ਨਿਲਾਮੀ ਵਿੱਚ ਐਲਿਸ ਪੈਰੀ, ਸੋਫੀ ਡਿਵਾਈਨ ਅਤੇ ਮੇਗਨ ਸ਼ੂਟ ਵਰਗੇ ਕਈ ਸ਼ਾਨਦਾਰ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵੀ ਇਸ ਟੀਮ ਨੇ ਖਰੀਦਿਆ ਸੀ। ਇਸ ਦੇ ਨਾਲ ਹੀ ਇਸ ਟੀਮ ਵਿੱਚ ਮਹਾਨ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਵੀ ਵੱਡੀ ਭੂਮਿਕਾ ਮਿਲੀ ਹੈ।ਸਾਨੀਆ ਮਿਰਜ਼ਾ ਨੂੰ ਮਹਿਲਾ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਲਈ ਰਾਇਲ ਚੈਲੇਂਜਰਜ਼ ਬੈਂਗਲੁਰੂ ਫ੍ਰੈਂਚਾਇਜ਼ੀ ਦੀ ਮੈਂਟਰ ਨਿਯੁਕਤ ਕੀਤਾ ਗਿਆ ਹੈ। ਮਿਰਜ਼ਾ, ਜੋ ਦੁਬਈ ਵਿੱਚ ਆਪਣਾ ਆਖਰੀ ਟੂਰਨਾਮੈਂਟ ਖੇਡਣ ਲਈ ਤਿਆਰ ਹੈ, ਆਰਸੀਬੀ ਫਰੈਂਚਾਇਜ਼ੀ ਦਾ ਹਿੱਸਾ ਹੋਵੇਗਾ। ਇਸ ਕਦਮ ਨੂੰ ਖਿਡਾਰੀਆਂ ਲਈ ਵੱਡੀ ਪ੍ਰੇਰਣਾ ਵਜੋਂ ਦੇਖਿਆ ਜਾ ਰਿਹਾ ਹੈ। ਸਾਨੀਆ ਨੂੰ ਕ੍ਰਿਕਟ ਨਾਲ ਪਿਆਰ ਹੈ ਅਤੇ ਕਈ ਵਾਰ ਉਸ ਨੂੰ ਕਈ ਕ੍ਰਿਕਟ ਸਟੇਡੀਅਮਾਂ ‘ਚ ਦੇਖਿਆ ਗਿਆ ਹੈ। ਉਸ ਨੇ ਹਾਲ ਹੀ ਵਿੱਚ ਰੋਹਨ ਬੋਪੰਨਾ ਦੇ ਨਾਲ ਆਸਟ੍ਰੇਲੀਅਨ ਓਪਨ ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਥਾਂ ਬਣਾਈ ਹੈ।ਸਾਨੀਆ ਦੇ ਛੇ ਗ੍ਰੈਂਡ ਸਲੈਮ ਖ਼ਿਤਾਬਾਂ ਵਿੱਚੋਂ ਤਿੰਨ ਮਿਕਸਡ ਡਬਲਜ਼ ਟਰਾਫ਼ੀਆਂ ਹਨ, ਜੋ ਉਸ ਨੇ ਮਹੇਸ਼ ਭੂਪਤੀ (2009 ਆਸਟ੍ਰੇਲੀਅਨ ਓਪਨ, 2012 ਫ੍ਰੈਂਚ ਓਪਨ) ਅਤੇ ਬ੍ਰਾਜ਼ੀਲ ਦੇ ਖਿਡਾਰੀ ਬਰੂਨੋ ਸੋਰੇਸ (2014 ਯੂਐੱਸ ਓਪਨ) ਨਾਲ ਜਿੱਤੀਆਂ ਸਨ।ਪਹਿਲੀ ਬੋਲੀ ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਲੱਗੀ। ਆਰਸੀਬੀ ਅਤੇ ਮੁੰਬਈ ਇੰਡੀਅਨਜ਼ ਦੀ ਟੀਮ ਨੇ ਮੰਧਾਨਾ ਲਈ ਜ਼ੋਰਦਾਰ ਬੋਲੀ ਲਗਾਈ। ਪਰ ਅੰਤ ‘ਚ ਆਰਸੀਬੀ ਟੀਮ ਨੇ ਮੰਧਾਨਾ ‘ਤੇ 3.4 ਕਰੋੜ ਦੀ ਵੱਡੀ ਬੋਲੀ ਲਗਾਈ। ਮੰਧਾਨਾ ਪਹਿਲੇ ਸੈੱਟ ‘ਚ ਸਭ ਤੋਂ ਮਹਿੰਗੀ ਖਿਡਾਰਨ ਬਣ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.