SportsBreaking NewsD5 specialNews

ਸਾਈਨਾ ਨੇਹਵਾਲ ਸਵਿਸ ਓਪਨ ਦੇ ਪਹਿਲੇ ਦੌਰ ਤੋਂ ਬਾਹਰ

ਬਾਸੇਲ : ਓਲੰਪਿਕ ਕਾਂਸੀ ਪਦਕ ਜੇਤੂ ਸਾਇਨਾ ਨੇਹਵਾਲ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਹੀ ਦੌਰ ‘ਚ ਥਾਈਲੈਂਡ ਦੀ ਪੀ ਚਾਇਵਾਨ ਤੋਂ ਹਾਰਕੇ ਬਾਹਰ ਹੋ ਗਈ। ਸਾਇਨਾ ਨੂੰ 58 ਮਿੰਟ ਤੱਕ ਚਲੇ ਮੁਕਾਬਲੇ ‘ਚ 16 – 21, 21-17, 21-23 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਥੇ ਹੀ, ਪੀ.ਵੀ. ਸਿੱਧੂ ਨੇ ਤੁਰਕੀ ਦੀ ਯਿਜਿਟ ਨੇਸਲਿਹਾਨ ਨੂੰ 21-16, 21-19 ਤੋਂ ਹਰਾਕੇ ਅਗਲੇ ਦੌਰ ‘ਚ ਪਰਵੇਸ਼ ਕੀਤਾ। ਹੁਣ ਸਿੱਧੂ ਦਾ ਸਾਹਮਣਾ ਅਮਰੀਕਾ ਦੀ ਆਈਰਸ ਵੈਂਗ ਨਾਲ ਹੋਵੇਗਾ ।

BREAKING-ਦਿੱਲੀ ਤੋਂ ਕਿਸਾਨਾਂ ਲਈ ਆਈ ਵੱਡੀ ਖ਼ਬਰ,ਅਦਾਲਤ ਦੇ ਫੈਸਲੇ ਨੇ ਖੁਸ਼ ਕਰਤੇ ਕਿਸਾਨ

ਪੁਰਖ ਖਿਡਾਰੀਆਂ ਵਿੱਚ ਚੌਥੀ ਪ੍ਰਮੁੱਖਤਾ ਪ੍ਰਾਪਤ ਕਿਦਾੰਬੀ ਸ੍ਰੀਕਾਂਤ, ਪੰਜਵੀਂ ਪ੍ਰਮੁੱਖਤਾ ਪ੍ਰਾਪਤ ਬੀ ਸਾਇ ਪ੍ਰਨੀਤ, ਸੌਰਭ ਵਰਮਾ, ਅਜੈ ਜੈਰਾਮ ਅੰਤਮ 16 ‘ਚ ਪਹੁੰਚ ਗਏ ਹਨ। ਐਚ.ਐੱਸ ਪ੍ਰਣਯ, ਪਰੂਪੱਲੀ ਕਸ਼ਯਪ, ਲਕਸ਼ਿਆ ਸੇਨ ਅਤੇ ਸਮੀਰ ਵਰਮਾ ਪਹਿਲਾਂ ਹੀ ਦੌਰ ਤੋਂ ਬਾਹਰ ਹੋ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button