NewsPunjab

ਸ਼ਿਵਾਲਿਕ ਇੰਸਟੀਚਿਊਟ ਆਫ ਪੈਰਾਮੈਡੀਕਲ ਟੈਕਨਾਲੋਜੀ ਇੰਸਟੀਟਿਊਟ ਦੇ ਨਵੇਂ ਵਿਦਿਆਰਥੀਆਂ ਦੀ ਆਮਦ ‘ਚ ਪ੍ਰੋਗਰਾਮ

ਚੰਡੀਗੜ੍ਹ: ਸ਼ਿਵਾਲਿਕ ਇੰਸਟੀਚਿਊਟ ਆਫ ਪੈਰਾਮੈਡੀਕਲ ਟੈਕਨਾਲੋਜੀ ਇੰਸਟੀਟਿਊਟ ਮਨੀਮਾਜਰਾ ਸੈਕਟਰ 13 ਚੰਡੀਗੜ੍ਹ ਨੇ ਬੀਐਸਸੀ ਲੈਬ ਟੈਕਨਾਲੋਜੀ, ਅਪਰੇਸ਼ਨ ਥੀਏਟਰ, ਐਕਸ-ਰੇਅ ਤਕਨਾਲੋਜੀ ਅਤੇ ਫਿਜ਼ੀਓਥੈਰੇਪੀ ਦੇ ਪੈਰਾਮੈਡੀਕਲ ਵਿਦਿਆਰਥੀਆਂ ਦੇ ਨਵੇਂ ਬੈਚ ਦੇ ਸਵਾਗਤ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ। ਸਮਾਗਮ ਵਿੱਚ ਸੀਨੀਅਰ ਪੱਤਰਕਾਰ ਚਰਨਜੀਤ ਆਹੂਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੀਨੀਅਰ ਪੱਤਰਕਾਰ ਨਲਿਨ ਅਚਾਰਿਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਨਵੇਂ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ।

ਫਤਹਗਿੜ੍ਹ ਸਾਹਬਿ ਪਹੁੰਚ CM ਮਾਨ ਨੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਨੂੰ ਕੀਤਾ ਯਾਦ |D5 Channel Punjabi

ਇਸ ਮੌਕੇ ‘ਤੇ ਸੈਂਟਾ ਨੇ ਕ੍ਰਿਸਮਿਸ ‘ਤੇ ਤੋਹਫ਼ੇ ਅਤੇ ਮਿਠਾਈਆਂ ਵੰਡੀਆਂ। ਸ਼ਿਵਾਲਿਕ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਦਵਿੰਦਰ ਚੋਪੜਾ ਨੇ ਦੱਸਿਆ ਕਿ ਇਸ ਸੰਸਥਾ ਦੇ ਵੱਖ-ਵੱਖ ਪਾਸ ਆਊਟ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਸਿਹਤ ਵਿਭਾਗ ਦੁਆਰਾ ਚਲਾਏ ਜਾ ਰਹੇ ਹਸਪਤਾਲਾਂ ਜਿਵੇਂ ਕਿ ਪੀਜੀਆਈ, ਹਸਪਤਾਲ ਸੈਕਟਰ 16 ਚੰਡੀਗੜ੍ਹ, ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਚੁਣਿਆ ਗਿਆ ਅਤੇ ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੂੰ ਵੀ ਸਰਕਾਰੀ ਨੌਕਰੀਆਂ ਦੇ ਨਾਲ ਨਾਲ ਪ੍ਰਾਈਵੇਟ ਸੈਕਟਰ ਵਿੱਚ ਵੀ ਨੌਕਰੀ ਦੇ ਮੌਕੇ ਮਿਲੇ ਹਨ। ਡਾ. ਚੋਪੜਾ ਨੇ ਸੰਸਥਾ ਦੀਆਂ ਹੋਰ ਗਤੀਵਿਧੀਆਂ ਬਾਰੇ ਵੀ ਖੁਲਾਸਾ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button