PunjabTop News

ਸ਼ਹਿਣਾ ਥਾਣੇ ਅਧੀਨ ਆਉਂਦੇ ਪਿੰਡ ਦੇ ਨੋਜਵਾਨ ਨੇ ਗਰਲਫ੍ਰੈਂਡ ਦੀ ਬਲੈਕਮੇਲਿੰਗ ਤੋਂ ਤੰਗ ਆ ਖੁਦਕੁਸ਼ੀ ਦੀ ਕੀਤੀ ਕੋਸਿਸ

ਹਲਕਾ ਭਦੌੜ ਦੇ ਸ਼ਹਿਣਾ ਥਾਣੇ ਅਧੀਨ ਆਉਂਦੇ ਪਿੰਡ ਜੰਡਸਰ ਦੇ ਨੋਜਵਾਨ ਨੇ ਗਰਲਫ੍ਰੈਂਡ ਦੀ ਬਲੈਕਮੇਲਿੰਗ ਤੋਂ ਤੰਗ ਆ ਖੁਦਕੁਸ਼ੀ ਦੀ ਕੀਤੀ ਕੋਸਿਸ
ਪੀੜਤ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ ਲੜਕੀ ਖਿਲਾਫ਼ ਮਾਮਲਾ ਦਰਜ, ਤਿੰਨ ਦਿੰਨ ਦਾ ਪੁਲਸ ਨੂੰ ਮਿਲਿਆ ਰਿਮਾਂਡ

ਗਰਲਫ੍ਰੈਂਡ ਤੋਂ ਦੁਖੀ ਹੋ ਕੇ ਇੱਕ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕ ਲਿਆ ਗਿਆ ਹੈ। ਜਿਸ ਨੂੰ ਕਿ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ। ਜਿੱਥੇ ਕਿ ਉਸ ਦੀ ਹਾਲਤ ਕਾਫੀ ਜਿਆਦਾ ਗੰਭੀਰ ਦੱਸੀ ਜਾ ਰਹੀ ਹੈ। ਮਾਮਲਾ ਸ਼ਹਿਣਾ ਥਾਣੇ ਦੇ ਪਿੰਡ ਜੰਡਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ 35 ਸਾਲ ਦੇ ਨੌਜਵਾਨ ਦੀ ਜਿੰਮ ਦੇ ਵਿੱਚ ਇੱਕ ਲੜਕੀ ਨਾਲ ਬਰਨਾਲਾ ਜਿੰਮ ਚ  ਦੋਸਤੀ ਹੋ ਜਾਂਦੀ ਹੈ ਤੇ ਦੋਸਤੀ ਤੋਂ ਬਾਅਦ ਲੜਕੀ ਦੇ ਵੱਲੋਂ ਨੌਜਵਾਨ ਨਾਲ ਅਸ਼ਲੀਲ ਵੀਡੀਓ ਬਣਾ ਲਈਆਂ ਜਾਂਦੀਆਂ ਹਨ ਤੇ ਵਾਇਰਲ ਕਰਨ ਦੀ ਧਮਕੀ ਦੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ ਹੈ। ਪੀੜਤ ਗੁਰਪ੍ਰੀਤ ਸਿੰਘ ਨੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਆਪਣੀ ਪਤਨੀ ਨੂੰ ਦੱਸ ਦਿੱਤੀ ਸੀ।
ਜਦ ਲੜਕੀ ਨਾ ਰੁਕੀ ਤਾਂ ਪਿਛਲੇ ਮਹੀਨੇ ਦੀ 16 ਤਰੀਕ ਨੂੰ ਨੋਜਵਾਨ ਕੋਈ ਜ਼ਹਿਰੀਲੀ ਦਵਾਈ ਨਿਗਲ ਗਿਆ ਸੀ।

ਪੀੜਤ ਦੀ ਪਤਨੀ ਸਿਮਰਜੀਤ ਕੌਰ ਨੇ ਪੁਲਸ ਨੂੰ ਬਿਆਨ ਲਿਖਵਾਏ ਸਨ ਕਿ ਜਦੋਂ ਲੜਕੀ ਦੇ ਵੱਲੋਂ ਬਲੈਕਮੇਲ ਕੀਤਾ ਜਾਂਦਾ ਹੈ ਤਾਂ ਪਹਿਲਾਂ ਨੌਜਵਾਨ ਦੇ ਵੱਲੋਂ 19 ਲੱਖ ਰੁਪਏ ਦੇ ਪਲਾਟ ਦੀ ਫਰਜ਼ੀ ਰਜਿਸਟਰੀ ਕਰਵਾ ਕੇ ਉਸ ਨੂੰ ਦੇ ਦਿੱਤੀ ਜਾਂਦੀ ਹੈ ਤੇ ਫਿਰ ਲੱਖਾਂ ਰੁਪਏ ਦਾ ਸੋਨਾ ਆਈਫੋਨ ਅਤੇ ਐਪਲ ਵਾਚ ਵੀ ਉਸਦੇ ਕੋਲੋਂ ਲੈ ਲਈ ਜਾਂਦੀ ਹੈ। ਫਿਰ ਜਦੋਂ ਦੁਬਾਰਾ ਤੋਂ ਲੜਕੀ ਉਸ ਨੂੰ ਫੋਨ ਕਰਦੀ ਹੈ ਤਾਂ 20 ਲੱਖ ਰੁਪਏ ਦੀ ਦੁਬਾਰਾ ਮੰਗ ਕੀਤੀ ਜਾਂਦੀ ਹੈ। ਜਿਸ ਤੋਂ ਕਿ ਲੜਕਾ ਕਾਫੀ ਜਿਆਦਾ ਦੁਖੀ ਹੋ ਜਾਂਦਾ ਹੈ ਤੇ ਖੁਦਕੁਸ਼ੀ ਵਰਗਾ ਖੌਫਨਾਕ ਰਾਹ ਚੁਣ ਲੈਂਦਾ ਹੈ। ਜਿਸ ਤੋਂ ਬਾਅਦ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਦੇ ਵੱਲੋਂ ਗਰਲਫਰੈਂਡ ਨੂੰ ਕਾਬੂ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਜਵਾਨ ਫਿਲਹਾਲ ਵੈਲਟੀਨੇਟਰ ਤੇ ਜੇਰੇ ਇਲਾਜ ਹੈ
ਸ਼ਹਿਣਾ ਦੇ ਐਸ ਐੱਚ ਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਲੜਕੀ ਤਿੰਨ ਦਿਨਾਂ ਦੇ ਰਿਮਾਂਡ ਤੇ ਹੈ ਤੇ ਕੁੱਝ ਸਮਾਨ ਬਰਾਮਦ ਕੀਤਾ ਜਾਣਾ ਹੈ ਤੇ ਰਿਮਾਂਡ ਖ਼ਤਮ ਹੁੰਦੇ ਅਦਾਲਤ ਪੇਸ਼ ਕਰ ਜੇਲ੍ਹ ਭੇਜਿਆ ਜਾਵੇਗਾ। ਲੜਕੀ ਖਿਲਾਫ਼ ਵੱਖ ਵੱਖ ਧਰਾਵਾਂ 318(4), 308(2), 351(2), 338, 336(3), 340(2), 61(2) Bns ਤਹਿਤ ਮੁੱਕਦਮਾ ਨੰ 44 ਦਰਜ ਕੀਤਾ ਗਿਆ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button