ਸਲਮਾਨ ਖਾਨ ਦੇ ਕੇਸ ਦੀ ਸੁਣਵਾਈ ਤੋਂ ਹਾਈ ਕੋਰਟ ਦੇ ਜੱਜ ਨੇ ਕੀਤਾ ਇਨਕਾਰ

ਸਲਮਾਨ ਖਾਨ ਤੇ ਰਾਜਸਥਾਨ ਹਾਈਕੋਰਟ ਵਿਚ ਚੱਲ ਰਹੇ ਕਾਲੇ ਹਿਰਨ ਦੇ ਸਿ਼ਕਾਰ ਵਾਲੇ ਬਹੁਚਰਚਿਤ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਟੱਲ ਗਈ ਹੈ ।ਮਿਲੀ ਜਾਣਕਾਰੀ ਅਨੁਸਾਰ ਫਿ਼ਲਮ ਸਟਾਰ ਸਲਮਾਨ ਖਾਨ ਤੇ ਜੋ ਕਾਲੇ ਹਿਰਨ ਨੂੰ ਮਾਰਨ ਦੇ ਮਾਮਲੇ ਸਬੰਧੀ ਕੇਸ ਰਾਜਸਥਾਨ ਹਾਈਕੋਰਟ ਵਿਚ ਚੱਲ ਰਿਹਾ ਹੈ ਦੀ ਸੁਣਵਾਈ ਇਕ ਵਾਰ ਫਿਰ ਇਸ ਲਈ ਟਲ ਗਈ ਹੈ ਕਿਉਂਕਿ ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ ਜਿਸ ਦੀ ਅਗਵਾਈ ਜਸਟਿਸ ਬਲਜਿੰਦਰ ਸਿੰਘ ਸੰਧੂ ਕਰ ਰਹੇ ਹਨ, ਨੇ ਅਦਾਕਾਰ ਸਲਮਾਨ ਖਾਨ ਤੇ ਹੋਰ ਮੁਲਜ਼ਮਾਂ ਨਾਲ ਸਬੰਧਤ ਅਪੀਲਾਂ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ । ਉਨ੍ਹਾਂ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਸਟਿਸ ਸੰਧੂ ਵੱਲੋਂ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਮਾਮਲਾ ‘ਪੁੱਟ ਅੱਪ ਅੰਡਰ ਬੈਂਚ`ਕਰ ਦਿੱਤਾ ਗਿਆ ਹੈ । ਇਕ ਨਵੀਂ ਬੈਂਚ ਵੱਲੋਂ ਇਹ ਫੈਸਲਾ ਕਰਨ ਲਈ ਕਿ ਕਿਹੜੀਆਂ ਅਪੀਲਾਂ ਦੀ ਸੁਣਵਾਈ ਕੀਤੀ ਜਾਵੇਗੀ, ਇਸ ਨੂੰ ਹੁਣ ਚੀਫ਼ ਜਸਟਿਸ ਦੇ ਸਾਹਮਣੇ ਦੁਬਾਰਾ ਸੂਚੀਬੱਧ ਕੀਤਾ ਜਾਵੇਗਾ । ਇਸ ਤਰ੍ਹਾਂ ਸਾਲਾਂ ਤੋਂ ਪੈਂਡਿੰਗ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




