NewsBreaking NewsD5 specialIndiaPolitics

ਸਰਨਾ ਭਰਾਵਾਂ ਦਾ ਵੱਡਾ ਬਿਆਨ, ਉਮੀਦਵਾਰਾਂ ਦੇ ਉੱਡੇ ਹੋਸ਼

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ (SADD) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਕਿਸੇ ਵੀ ਉਮੀਦਵਾਰ ਨੂੰ ਸਮਰਥਨ ਦੇਣ ਤੋਂ ਪਹਿਲਾਂ ਦੇਖੇਗੀ ਕਿ ਉਹ ਸਿੱਖਾਂ ਦੀ ਵਿਚਾਰਧਾਰਾ ਨੂੰ ਲੈ ਕੇ ਕਿੰਨਾ ਵਚਨਬੱਧ ਹੈ। ਇਸ ਤੋਂ ਇਲਾਵਾ ਸਮਰਥਨ ਲਈ ਹੋਰ ਕੋਈ ਗੱਲ ਮਾਇਨੇ ਨਹੀਂ ਰੱਖੇਗੀ।

DELHI ELECTION , ਸਰਨਾ ਭਰਾਵਾਂ ਦਾ ਵੱਡਾ ਬਿਆਨ, ਉਮੀਦਵਾਰਾਂ ਦੇ ਉੱਡੇ ਹੋਸ਼

SADD ਮੁਖੀ ਪਰਮਜੀਤ ਸਿੰਘ ਸਰਨਾ ਨੇ ਕਿਹਾ ‘ਵਿਸ਼ੇਸ਼ ਸਿੱਖ ਵਿਚਾਰਧਾਰਾ (ਰਾਜਨੀਤਕ ਅਤੇ ਧਾਰਮਿਕ ) ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਵਾਲੇ ਨਾਲ ਕਿਸੇ ਵੀ ਤਰ੍ਹਾਂ ਦਾ ਨਾਤਾ ਰੱਖਣ ਦਾ ਸਵਾਲ ਹੀ ਨਹੀਂ ਉੱਠਦਾ। SADD ਮੁਖੀ ਨੇ ਕਿਹਾ, “ਭ੍ਰਿਸ਼ਟ ਬਾਦਲਾਂ ਨੂੰ ਸਿੱਖ ਧਾਰਮਿਕ ਅਤੇ ਰਾਜਨੀਤਕ ਸੰਸਥਾਵਾਂ ਤੋਂ ਪੂਰੀ ਤਰ੍ਹਾਂ ਬੇਦਖ਼ਲ ਕਰਨਾ ਸਾਡਾ ਪਹਿਲਾ ਟੀਚਾ ਹੈ।

ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਵੀ ਸੁਰੱਖਿਅਤ ਨਹੀਂ , ਸੁਣੋ ਅਸਲ ਸੱਚਾਈ

ਸਾਡੇ ਲਈ ਮੂਲ ਸਿੱਖ ਵਿਚਾਰਧਾਰਾ ਹੀ ਸਭ ਕੁਝ ਹੈ। ਇਸ ਨਾਲ ਕਿਸੇ ਹਾਲ ‘ਚ ਸਮੱਝੌਤਾ ਨਹੀਂ ਕੀਤਾ ਜਾ ਸਕਦਾ। ਜੇਕਰ ਪੰਥਕ ਗਲਿਆਰਿਆਂ ਵਿੱਚ ਕੋਈ ਅਜਿਹਾ ਕਰਦਾ ਹੈ ਤਾਂ ਉਸਦੇ ਸਰਵਜਨਿਕ ਜੀਵਨ ਦਾ ਹਾਲ ਵੀ ਸਿੱਖ ਡੋਮੇਨ ‘ਚ ਉਹੋ ਜਿਹਾ ਹੀ ਹੋਣਾ ਤੈਅ ਹੈ ਜਿਵੇਂ ਕਿ ਬਾਦਲਾਂ ਦਾ ਹੋਇਆ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button