ਸਰਤਾਜ ਦੀ ‘ਇੱਕੋ ਮਿੱਕੇ’ ਫਿਲਮ ਨੇ ਪਹਿਲੇ ਦਿਨ ਹੀ ਪੱਟੀਆਂ ਧੂੜਾਂ

ਪਟਿਆਲਾ : ‘ਇੱਕੋ ਮਿੱਕੇ’ ਫਿਲਮ ਦੇ ਦਰਸ਼ਕਾਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਅੱਜ ਖਤਮ ਹੋ ਗਈਆਂ ਹਨ। ਕਿਉਂਕਿ ਪੰਜਾਬੀ ਦੇ ਨਾਮਵਰ ਗਾਇਕ ਅਤੇ ਸ਼ਾਇਰ ਸਤਿੰਦਰ ਸਰਤਾਜ ਦੀ ਫਿਲਮ ‘ਇੱਕੋ ਮਿੱਕੇ’ ਅੱਜ ਦੁਨੀਆ ਭਰ ‘ਚ ਰਿਲੀਜ਼ ਹੋ ਚੁੱਕੀ ਹੈ। ਪੰਜਾਬੀ ਫਿਲਮ ‘ਇੱਕੋ-ਮਿੱਕੇ’ ਇਹੋ-ਜਿਹੀ ਹੀ ਫਿਲਮ ਹੈ, ਜੋ ਅਜੋਕੇ ਰਿਸ਼ਤਿਆਂ ਅਤੇ ਇਨ੍ਹਾਂ ‘ਚ ਵਧ ਰਹੀਆਂ ਦੂਰੀਆਂ ਦੀ ਗੱਲ ਕਰਦੀ ਹੈ। ਸਤਿੰਦਰ ਸਰਤਾਜ ਦੀ ਬਤੌਰ ਨਾਇਕ ਇਹ ਪਹਿਲੀ ਪੰਜਾਬੀ ਫ਼ਿਲਮ ਮੁਹੱਬਤੀ ਰਿਸ਼ਤਿਆਂ ਦੀ ਗੱਲ ਕਰਦੀ ਹੈ।
Ikko Mikke Movie Premiere in UK | Public Review | Satinder Sartaaj | Saga Hits
ਇਹ ਫ਼ਿਲਮ ਰਿਸ਼ਤਿਆਂ ‘ਚ ਵਧ ਰਹੀਆਂ ਦੂਰੀਆਂ ਦੀ ਕਹਾਣੀ ਹੈ, ਜੋ ਇਕ-ਦੂਜੇ ਨੂੰ ਸਮਝਣ ਅਤੇ ਰਿਸ਼ਤਿਆਂ ‘ਚ ਪੈ ਰਹੀਆਂ ਦੂਰੀਆਂ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰਦੀ ਹੈ। ਇਹ ਫਿਲਮ ਮੁਹੱਬਤ ਦੇ ਰਿਸ਼ਤੇ ‘ਚ ਬੰਨ੍ਹੇ ਇਕ ਅਜਿਹੇ ਜੋੜੇ ਦੀ ਕਹਾਣੀ ਹੈ, ਜੋ ਸਾਰੀ ਜ਼ਿੰਦਗੀ ਇਕ-ਦੂਜੇ ਦਾ ਸਾਥ ਨਿਭਾਉਣ ਦੀ ਕਸਮ ਖਾ ਕੇ ਵਿਆਹ ਦੇ ਬੰਧਨ ‘ਚ ਬੱਝਦੇ ਹਨ ਪਰ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਦੋਵਾਂ ‘ਚ ਤਕਰਾਰ ਸ਼ੁਰੂ ਹੁੰਦੀ ਹੈ, ਜੋ ਦੋਵਾਂ ਦੀ ਜ਼ਿੰਦਗੀ ‘ਚ ਉਥਲ-ਪੁਥਲ ਮਚਾ ਦਿੰਦੀ ਹੈ।
ਪੰਜਾਬੀਆਂ ਲਈ ਵੱਡੀ ਖ਼ਬਰ, ਕੈਪਟਨ ਦੇਣ ਜਾ ਰਹੇ ਨੇ ਆਹ ਖੁਸ਼ਖਬਰੀ
ਉੱਥੇ ਹੀ ਫਿਲਮ ਦੇਖਣ ਗਏ ਦਰਸਕਾਂ ਦਾ ਕਹਿਣਾ ਹੈ ਫਿਲਮ ਬਹੁਤ ਵਧੀਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ‘ਚ ਸਤਿੰਦਰ ਸਰਤਾਜ ਅਤੇ ਅਦਿਤੀ ਸ਼ਰਮਾ ਦੀ ਜੋੜੀ ਬੇਹੱਦ ਹੀ ਖਾਸ ਰਹੀ ਹੈ ਤੇ ਸਤਿੰਦਰ ਸਰਤਾਜ ਦਾ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਦੇ ਵਿੱਚ ਸਰਦਾਰ ਸੋਹੀ, ਮਹਾਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਪ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ, ਉਮੰਗ ਸ਼ਰਮਾ ਸਮੇਤ ਇਸ ਫਿਲਮ ‘ਚ ਕਈ ਹੋਰ ਵੱਡੇ ਚਿਹਰੇ ਇਸ ਫ਼ਿਲਮ ਦਾ ਖਾਸ ਹਿੱਸਾ ਹਨ।
ਇਲਾਜ ਕਰਵਾਉਣ ਲਈ ਪੈਸੇ ਨਹੀਂ, ਮੌਤ ਮੰਗ ਰਿਹੈ ਗ਼ਰੀਬ ਨੌਜਵਾਨ | Latest News
ਨਾਲ ਦਰਸਕਾਂ ਦਾ ਕਹਿਣਾ ਹੈ ਕਿ ਸਰਤਾਜ ਦੀ ਗਾਇਕੀ ਵਾਂਗ ਇਹ ਫ਼ਿਲਮ ਵੀ ਆਮ ਨਹੀਂ ਹੈ, ਸਗੋਂ ਪੰਜਾਬੀ ਫਿਲਮਾਂ ਨਾਲੋਂ ਹਰ ਪੱਖ ਤੋਂ ਵੱਖਰੀ ਫ਼ਿਲਮ ਹੈ। ਇਹ ਫਿਲਮ ਨਿਰੋਲ ਰੂਪ ‘ਚ ਪਰਿਵਾਰਕ ਡਰਾਮਾ ਫ਼ਿਲਮ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਤਾਂ ਰੱਖਦੀ ਹੀ ਹੈ, ਸਗੋਂ ਇਕ-ਦੂਜੇ ਪ੍ਰਤੀ ਜ਼ਿੰਮੇਵਾਰੀ ਸਮਝਣ ਦਾ ਵੀ ਅਹਿਸਾਸ ਕਰਵਾਉਂਦੀ ਹੈ। ਪਟਿਅਲਾ ਐਸਆਰਐਸ ਫਿਲਮ ਦੇਖਣ ਪਹੁੰਚੇ ਹੈਰੀ ਦਾ ਕਹਿਣਾ ਹੈ ਕਿ ਅਕਸਰ ਇਨ੍ਹਾਂ ਦੇ ਸਾਰੇ ਗਾਣੇ ਤਾਂ ਅਸੀਂ ਸੁਣਦੇ ਹੀ ਸੀ ਪਰ ਇਨ੍ਹਾਂ ਨੂੰ ਸਿਲਵਰ ਸਕਰੀਨ ਤੇ ਵੀ ਦੇਖਣ ਦੀ ਕਾਫੀ ਤਮੰਨਾ ਸੀ।
YES Bank || budget || ਕਿਉਂ ਨਿਕਲਦਾ ਐ ਬੈਂਕਾਂ ਦਾ ਦਿਵਾਲਾ? ਇਸ ਵਿਦਵਾਨ ਤੋਂ ਸੁਣੋ ਅੰਦਰਲੀਆਂ ਗੱਲਾਂ
ਜਿਨ੍ਹਾਂ ਅਦਾਕਰੀ ਨੇ ਮੇਰਾ ਮਨ ਮੋਹ ਲਿਆ। ਉੱਥੇ ਹੀ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਇਹੋ ਜਿਹੀ ਸਾਫ ਸੁਥਰੀਆਂ ਅਤੇ ਪਰਿਵਾਰਿਕ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਹਨ। ਧਰਮਿੰਦਰ ਸਿੰਘ ਦਾ ਕਹਿਣਾ ਹੈ ਸਰਤਾਜ, ਅਦਿਤੀ ਸ਼ਰਮਾ ਦੀ ਜੋੜੀ ਤੋਂ ਇਲਾਵਾ ਸਰਤਾਜ ਦੇ ਪਿਤਾ ਦਾ ਰੋਲ ਕਰ ਰਹੇ ਸਰਦਾਰ ਸੋਹੀ ਦਾ ਰੋਲ ਬਹੁਤ ਹੀ ਗਜ਼ਬ ਹੈ। ਸਰਦਾਰ ਸੋਹੀ ਨੇ ਫਿਲਮ ਨੂੰ ਬੰਨ ਕੇ ਰੱਖਣ ਲਈ ਅਹਿਮ ਰੋਲ ਅਦਾ ਕੀਤਾ।
Ramandeep Kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.