Breaking NewsD5 specialNewsPunjabTop News

ਸਰਕਾਰੀ ਨੌਕਰੀ ਦਾ ਮੁੱਦਾ, MLA ਫਤਿਹਜੰਗ ਸਿੰਘ ਬਾਜਵਾ ਦੇ ਬੇਟੇ ਨੇ ਛੱਡੀ ਨੌਕਰੀ

ਚੰਡੀਗੜ੍ਹ : ਪੰਜਾਬ ‘ਚ ਕਾਂਗਰਸੀ ਵਿਧਾਇਕਾਂ ਦੇ ਬੇਟਿਆਂ ਨੂੰ ਮਿਲ ਰਹੀਆਂ ਨੌਕਰੀਆਂ ਦਾ ਮੁੱਦਾ ਇਸ ਸਮੇਂ ਬਹੁਤ ਗਰਮਾਇਆ ਹੋਇਆ ਹੈ। ਉਥੇ ਹੀ ਅੱਜ ਕਾਂਗਰਸੀ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਬੇਟੇ ਅਰਜੁਨ ਸਿੰਘ ਬਾਜਵਾ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਹੈ। ਇਸ ਮੌਕੇ ਬਾਜਵਾ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਨੌਕਰੀ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਅਜੇ ਤੱਕ ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ ਜਿਹੇ ਵੱਡੇ ਨੇਤਾਵਾਂ ਦੇ ਰਿਸ਼ਤੇਦਾਰ ਕਿਉਂ ਨਹੀਂ ਨੌਕਰੀ ਛੱਡ ਰਹੇ। ਉਨ੍ਹਾਂ ਨੇ ਇਸ ਮੁੱਦੇ ‘ਤੇ ਗੱਲ ਕਰਣ ਤੋਂ ਪਹਿਲਾਂ ਆਪਣੇ ਬਾਰੇ ‘ਚ ਕਿਉਂ ਨਹੀਂ ਸੋਚਿਆ ਕਿ ਅਸੀਂ ਹੁਣ ਤੱਕ ਕੋਈ ਨੌਕਰੀ ਨਹੀਂ ਛੱਡੀ।

ਕਿਸਾਨਾਂ ਨੇ ਖੋਲ੍ਹਿਆ ਮੋਰਚਾ ! ਰੱਖਤੀ ਨਵੀਂ ਮੰਗ ! ਭਖਿਆ ਮਾਹੌਲ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ !

ਉਥੇ ਹੀ ਦੂਜੇ ਪਾਸੇ ਅਰਜੁਨ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਰੀਅਲ ਲਾਈਫ ‘ਚ ਵਿਲੈਨ ਬਣਾਇਆ ਜਾ ਰਿਹਾ ਹੈ, ਇਸ ਲਈ ਮੈਂ ਇਸ ਨੌਕਰੀ ਨੂੰ ਲੈਣ ਤੋਂ ਇਨਕਾਰ ਕਰਦਾ ਹਾਂ। ਉਥੇ ਹੀ ਫਤਿਹਜੰਗ ਸਿੰਘ ਬਾਜਵਾ ਨੇ ਸਾਫ਼ ਕੀਤਾ ਕਿ ਜਦੋਂ ਨੌਕਰੀ ਦੀ ਗੱਲ ਚੱਲੀ ਸੀ ਤਾਂ 3 ਮਹੀਨੇ ਪਹਿਲਾਂ ਹੀ ਅਸੀਂ ਆਪਣੇ ਪਰਿਵਾਰ ਦੇ ਨਾਲ ਸਲਾਹ ਕਰਕੇ ਕੈਬਨਿਟ ਦੀ ਮੀਟਿੰਗ ‘ਚ ਕਿਹਾ ਸੀ ਕੀ ਅਰਜੁਨ ਇਹ ਨੌਕਰੀ ਨਹੀਂ ਲਵੇਗਾ ਕਿਉਂਕਿ ਇਸ ਮੁੱਦੇ ‘ਤੇ ਵਿਰੋਧੀ ਪਾਰਟੀ ਦਾ ਵਿਰੋਧ ਕਰ ਸਕਦੇ ਹਨ।

ਭਾਜਪਾ ਪ੍ਰਧਾਨ ਦਾ ਕਿਸਾਨਾਂ ਬਾਰੇ ਬਿਆਨ!ਲਿਆ ਸਿੱਧਾ ਪੰਗਾ ! ਕਿਸਾਨਾਂ ਨੂੰ ਚੜ੍ਹਿਆ ਗੁੱਸਾ!ਠੋਕਵਾਂ ਜਵਾਬ ਦੇਣਗੇ ਕਿਸਾਨ!

ਉਥੇ ਹੀ ਫਤਿਹਜੰਗ ਸਿੰਘ ਬਾਜਵਾ ਨੇ ਤਾਂ ਆਪਣੇ ਬੇਟੇ ਲਈ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਹੁਣ ਵਿਧਾਇਕ ਰਾਕੇਸ਼ ਪਾਂਡੇ ਅਤੇ ਉਨ੍ਹਾਂ ਦੇ ਬੇਟੇ ਦੇ ਫੈਸਲੇ ਦਾ ਇੰਤਜ਼ਾਰ ਹੈ। ਦੱਸ ਦਈਏ ਕਿ ਇਸ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਜਿੱਥੇ ਵਿਰੋਧੀ ਪੱਖ ਘੇਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਨੌਕਰੀਆਂ ਦੀ ਆਸ ‘ਚ ਬੈਠੇ ਪੰਜਾਬ ਦੇ ਲੋਕ ਵੀ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button