ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, ਫਿਰ ਵਧੇਗਾ ਮਹਿੰਗਾਈ ਭੱਤਾ ਅਤੇ ਤਨਖਾਹ
ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਲੱਖਾਂ ਕਰਮਚਾਰੀਆਂ ਲਈ ਇੱਕ ਚੰਗੀ ਖ਼ਬਰ ਹੈ। ਭਾਰਤ ਸਰਕਾਰ ਕੇਂਦਰ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਨੂੰ ਇੱਕ ਵਾਰ ਫਿਰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਸਰਕਾਰ ਨੇ ਕਰਮਚਾਰੀਆਂ ਲਈ ਡੀਏ ਨੂੰ 28 ਫ਼ੀਸਦੀ ਤੱਕ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਹੁਣ ਮੀਡੀਆ ਰਿਪੋਰਟਾਂ ਮੁਤਾਬਕ ਮੋਦੀ ਸਰਕਾਰ ਮਹਿੰਗਾਈ ਭੱਤੇ ਨੂੰ ਵਧਾ ਕੇ 31 ਫੀਸਦੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਵਿਦਿਆਰਥੀਆਂ ਨੇ ਘੇਰਿਆ ਵਾਈਸ ਚਾਂਸਲਰ, ਮਸਾਂ ਨਿਕਲੇ ਵੀਸੀ ਸਾਹਬ ! D5 Channel Punjabi
ਇਸ ਤੋਂ ਪਹਿਲਾਂ ਮਹਿੰਗਾਈ ਭੱਤਾ 17 ਫੀਸਦੀ ਸੀ ਪਰ ਜੁਲਾਈ ‘ਚ ਡੀਏ ਵਧਾ ਕੇ 28 ਫੀਸਦੀ ਕਰ ਦਿੱਤਾ ਗਿਆ। ਡੀਏ ‘ਚ ਵਾਧਾ ਮਹਤੱਵਪੂਰਨ ਹੈ ਕਿਉਂਕਿ ਇਹ ਸਿੱਧੇ ਸੈਲਰੀ ਨਾਲ ਸਬੰਧਿਤ ਹੈ। ਮਹਿੰਗਾਈ ਭੱਤਾ ‘ਚ ਵਾਧੇ ਦਾ ਮਤਲਬ ਹੈ ਕਿ ਕੇਂਦਰੀ ਮੁਲਾਜ਼ਮਾਂ ਦੀ ਸੈਲਰੀ ਵੀ ਵਧੇਗੀ।
ਕਿਸਾਨਾਂ ਤੋਂ ਬਾਅਦ ਨੌਜਵਾਨਾਂ ਨੇ ਕੀਤਾ ਏਕਾ, ਕੀਤਾ ਵੱਡਾ ਇਕੱਠ, ਸਰਕਾਰ ਨੂੰ ਦੇਣਗੇ ਟੱਕਰ ! D5 Channel Punjabi
3 ਫੀਸਦੀ ਡੀਏ ਵਧੇਗਾ
ਡੀਏ ਨੂੰ ਪਹਿਲੇ ਜਨਵਰੀ 2020 ‘ਚ ਕੇਂਦਰ ਸਰਕਾਰ ਵੱਲ਼ੋਂ ਵਧਾਇਆ ਗਿਆ ਸੀ। ਹੁਣ ਮਹਿੰਗਾਈ ਭੱਤੇ ‘ਚ 4 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਤੋਂ ਬਾਅਦ ਜੂਨ ‘ਚ 3 ਫੀਸਦੀ ਤੇ ਜਨਵਰੀ 2021 ‘ਚ 4 ਫੀਸਦੀ ਦਾ ਵਾਧਾ ਹੋਇਆ। ਜੂਨ 2021 ਦੇ ਮਹਿੰਗਾਈ ਭੱਤੇ ਨੂੰ ਫਿਲਹਾਲ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਹਾਲਾਂਕਿ AICPI ਜੂਨ ਦੇ ਅੰਕੜਿਆਂ ਮੁਤਾਬਿਕ ਡੀਏ 3 ਫੀਸਦੀ ਹੋਰ ਵਧੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.