ਸਮਾਰਟ ਫੋਨ ‘ਤੇ ਕੈਪਟਨ ਦਾ ਨਵਾਂ ਜੁਮਲਾ !
ਚੰਡੀਗੜ੍ਹ : ਵਿਧਾਨ ਸਭਾ ਦੀ ਕਾਰਵਾਈ ‘ਚ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਬਾਇਲ ਫੋਨ ਦੇਣ ‘ਤੇ ਵੱਡਾ ਬਿਆਨ ਦਿੱਤਾ ਹੈ। ਸੀਐਮ ਨੇ ਕਿਹਾ ਕਿ ਚੀਨ ਤੋਂ ਕੋਰੋਨਾ ਵਾਇਰਸ ਆਉਣ ਦੇ ਕਾਰਨ ਫੋਨ ਦੇਣ ‘ਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਉੱਥੇ ਹਾਲਾਤ ਠੀਕ ਹੋਣਗੇ ਫ਼ੋਨ ਦੀ ਸਪਲਾਈ ਵੀ ਸ਼ੁਰੂ ਹੋ ਜਾਵੇਗੀ। ਮੁੱਖਮੰਤਰੀ ਨੇ ਕਿਹਾ ਕਿ ਨਸ਼ੇ ਅਤੇ ਨੌਕਰੀ ਨੂੰ ਲੈ ਕੇ ਜੋ ਆਂਕੜੇ ਦਿੱਤੇ ਹਨ ਉਹ ਠੀਕ ਹਨ ਅਤੇ ਰਿਕਾਰਡ ‘ਚ ਹੈ ਜਿਸਦੀ ਕਾਪੀ ਵੀ ਸਾਡੀ ਕੋਲ ਹੈ ਅਤੇ ਇਹ ਲੈ ਸਕਦੇ ਹੋ।
Breaking | ਕੈਪਟਨ ਦੀ ਧਮਕੀ ਤੋਂ ਬਾਅਦ ਵੀ ਨਹੀਂ ਡਰਿਆ ਦਬੰਗ DSP, ਦਿੱਤਾ ਮੋੜਵਾਂ ਜਵਾਬ
ਉਥੇ ਹੀ ਕਿਸਾਨ ਕਰਜ ਮੁਆਫੀ ਨੂੰ ਲੈ ਕੇ ਸੀਐਮ ਨੇ ਕਿਹਾ ਕੀ ਅਸੀਂ ਕਿਸਾਨਾਂ ਲਈ ਕੰਮ ਕੀਤਾ ਅਤੇ ਰਾਹਤ ਦਿੱਤੀ ਹੈ, ਕਿਸਾਨਾਂ ਨੂੰ ਜੋ ਮੁਫ਼ਤ ਬਿਜਲੀ ਦਿੱਤੀ ਹੈ ਉਹ ਕਾਂਗਰਸ ਸਰਕਾਰ ‘ਚ ਬੰਦ ਨਹੀ ਹੋਵੇਗੀ। 2ਲੱਖ ਰੁਪਏ ਦੀ ਰਾਸ਼ੀ ਅਸੀਂ 4603 ਕਰੋੜ ਰੁਪਏ ਅਸੀਂ ਦਿੱਤੇ ਹਨ ਅਤੇ 5 ਹਜ਼ਾਰ 62 ਕਿਸਾਨਾਂ ਨੂੰ ਦਿੱਤਾ ਹੈ ਅਤੇ ਜੋ ਰਹਿ ਗਏ ਉਨ੍ਹਾਂ ਨੂੰ ਵੀ ਦੇਵਾਂਗੇ। ਕਾਪਰੇਟਿਵ ਸ਼ੂਗਰ ਮਿਲ ਦੀ ਜੋ ਮੰਗ ਸੀ ਉਸ ‘ਚ ਭੋਗਪੁਰ ਸ਼ੂਗਰ ਮਿਲ ਨੂੰ ਫੰਡ ਦਿੱਤਾ ਗਿਆ ਹੈ ਤਾਂ ਕਿ ਉਸਦੀ ਕਪੈਸਟੀ ਵਧਾਈ ਜਾਵੇ।
Exclusive-Vicky Gounder ਦੇ ਗੈਂਗਸਟਰ ਸਾਥੀ ਵੱਲੋਂ ਵੱਡੇ ਖੁਲਾਸੇ |
ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਬੇਹੱਦ ਵੱਡੀ ਮਾਤਰਾ ‘ਚ ਕਣਕ ਦਾ ਸਟਾਕ ਪਿਆ ਹੋਇਆ ਹੈ ਅਤੇ ਅੱਜ ਜੇਕਰ ਉਸ ਅਨਾਜ ਦਾ ਨੁਕਸਾਨ ਹੋਇਆ ਤਾਂ ਉਸਦਾ ਭਾਰ ਪੰਜਾਬ ਦੇ ਸਿਰ ਚੜ੍ਹ ਜਾਵੇਗਾ। ਅਸੀਂ ਕਿਸਾਨਾਂ ਨੂੰ ਮੰਡੀਆਂ ‘ਚ ਬੈਠਣ ਨਹੀ ਦਿੱਤਾ ਤੁਰੰਤ ਖਰੀਦ ਹੋਈ ਹੈ। ਬਿਜਲੀ,ਪਾਣੀ,ਇੰਡਸਟਰੀ ਨੂੰ ਲੈ ਕੇ ਮੁੱਖਮੰਤਰੀ ਨੇ ਕਿਹਾ ਕਿ ਸਬਸਿਡੀ ਇੰਡਸਟਰੀ ਲਈ ਦਿੱਤਾ ਜਿਸਦੇ ਚਲਦਿਆਂ ਪੰਜਾਬ ‘ਚ 58 ਹਜ਼ਾਰ ਕਰੋੜ ਦੀ ਇੰਡਸਟਰੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।
Captain Amarinder Singh ‘ਤੇ ਵਰਿਆ Bhagwant Maan, ਗੱਲਾਂ ਸੁਣ ਪੱਤਰਕਾਰ ਵੀ ਹੋਏ ਹੈਰਾਨ
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ‘ਚ ਪਾਣੀ ਬਚਾਓ ਪੈਸੇ ਕਮਾਓ ਸਕੀਮ ਸ਼ੁਰੂ ਕਰ ਰਹੇ ਹਨ ਤਾਂ ਕਿ ਲੋਕ ਪਾਣੀ ਬਚਾਉਣ ਜੋ ਪਾਇਲਟ ਪ੍ਰੋਜੈਕਟ ਚੱਲ ਰਿਹਾ ਹੈ ਜਿਸਦੇ ਚੰਗੇ ਨਤੀਜੇ ਆ ਰਹੇ ਹਨ। ਦਲਿਤ ਸਮਾਜ ਦੇ ਕੀਤੇ 3 ਸਾਲ ‘ਚ 13 ਹਜ਼ਾਰ 615 ਨੂੰ ਰੂਰਲ ‘ਚ 5 ਮਰਲਾ ਪਲਾਟ ਦਿੱਤਾ ਹੈ ਤਾਂ ਕਿ ਉਨ੍ਹਾਂ ਨੂੰ ਘਰ ਮਿਲ ਸਕੇ।
🔴 BREAKING 🔴 ਦਿੱਲੀ ਪੁਲਿਸ ਨੇ ਹੁਣੇ ਹੁਣੇ ਕੀਤਾ ਵੱਡਾ ਐਲਾਨ | DELHI BIG NEWS | Latest Delhi
ਪੰਜਾਬ ਦੀ ਰਿਜ਼ਰਵੇਸ਼ਨ ਨੀਤੀ ‘ਤੇ ਕੋਈ ਸਵਾਲ ਨਹੀ ਅਤੇ ਲਗਾਤਾਰ ਜਾਰੀ ਰਹੇਗੀ ਅਤੇ ਜੋ ਪਹਿਲਾਂ ਸਿਸਟਮ ਚੱਲ ਰਿਹਾ ਹੈ ਉਸਨੂੰ ਰੋਕਿਆ ਨਹੀ ਜਾਵੇਗਾ। ਗਾਰਡੀਅਨ ਆਫ ਗਵਰਨੈਂਸ ਸਕੀਮ ਜੋ ਅਸੀਂ ਚਲਾਈ ਤਾਂ ਉਸਦੇ ਚੰਗੇ ਨਤੀਜੇ ਆ ਰਹੇ ਹਨ। ਜਿਸ ਵਿੱਚ ਉਨ੍ਹਾਂ ਦਾ ਕੰਮ ਹੈ ਕਿ ਸਰਕਾਰ ਦੀ ਸਕੀਮ ਚੱਲ ਰਹੀ ਹੈ ਉਸ ਵਿੱਚ ਕੋਈ ਕਤਾਹੀ ਨਾ ਹੋਵੇ।
72 ਸਾਲ ਦਾ ਗੱਭਰੂ ਲੀਲੂ ਸਿੰਘ, ਦਿਲ ਹੋਣਾ ਚਾਹੀਦੈ ਜਵਾਨ
ਸੀਐਮ ਨੇ ਕਿਹਾ ਕਿ 1370 ਹੈਲਥ ਸਿਸਟਮ ਸੂਬੇ ‘ਚ ਲਗਾਏ ਗਏ ਹਨ ਤਾਂ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਬਿਮਾਰੀ ਨਾ ਹੋਵੇ ਅਤੇ ਛੋਟੀ ਉਮਰ ਤੋਂ ਹੀ ਬਿਮਾਰੀ ਫੜੀ ਜਾਵੇ ਜਿਸਦੇ ਲਈ 70 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਇਹ ਸਿਸਟਮ ਵਿਦੇਸ਼ਾਂ ਵਿੱਚ ਚੱਲ ਰਿਹਾ ਹੈ। ਪਾਵਰ ਸਬਸਿਡੀ 2855 ਕਰੋੜ ਇੰਡਸਟਰੀ ਨੂੰ ਦਿੱਤਾ ਹੈ ਜਿਸਦੇ ਨਾਲ ਇੰਡਸਟਰੀ ਵਧੀ ਹੈ ਜਿਸ ਵਿੱਚ ਮਨਰੇਗਾ ਵਿੱਚ 600 ਕਰੋੜ ਰੁਪਏ ਹੁਣ ਤੱਕ ਖਰਚ ਕੀਤੇ ਹਨ। ਮੁੱਖਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਬੁਢਾਪਾ ਪੈਨਸ਼ਨ 500 ਰੁਪਏ ਤੋਂ 750 ਰੁਪਏ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.