ਸਪਾ ਸੈਂਟਰ ਦੀ ਆੜ ‘ਚ ਚੱਲ ਰਿਹਾ ਸੀ ਦੇਹ ਵਪਾਰ ,ਪੁਲਿਸ ਨੇ ਮਾਰਿਆ ਛਾਪਾ
ਜਲੰਧਰ : ਸ਼ਹਿਰ ‘ਚ ਲਗਾਤਾਰ ਸਪਾ ਸੈਂਟਰ ਖੁੱਲ੍ਹ ਰਹੇ ਹਨ | ਅਤੇ ਇਨ੍ਹਾਂ ਸੈਂਟਰਾਂ ‘ਚ ਮਸਾਜ ਨਹੀਂ ਬਲਕਿ ਦੇਹ ਵਪਾਰ ਦਾ ਕੰਮ ਜੋਰਾਂ ‘ਤੇ ਚੱਲਦਾ ਹੈ |ਜਿਸਦੀ ਪੂਰੀ ਵੀਡੀਓ ਬਣਾ ਕੇ ਕਿਸੇ ਕਸਟਮਰ ਵੱਲੋਂ ਵਾਇਰਲ ਕੀਤੀ ਗਈ ਸੀ |ਜਦੋਂ ਕੋਈ ਕਸਟਮਰ ਸਪਾ ਸੈਂਟਰ ‘ਤੇ ਆਉਂਦੇ ਹਨ ਤਾਂ ਉਸਤੋਂ ਮਸਾਜ ਲਈ ਹਜਾਰ ਰੁਪਏ ਰਿਸੇਪਸ਼ਨ ‘ਤੇ ਹੀ ਜਮਾਂ ਕਰਵਾ ਲਏ ਜਾਂਦੇ ਹਨ ਅਤੇ ਸਾਹਮਣੇ ਕੁੜੀਆਂ ਦੀ ਲਾਈਨ ਲਗਾ ਦਿੱਤੀ ਜਾਂਦੀ ਹੈ ਕਿ ਕਸਟਮਰ ਕਿਸ ਕੁੜੀ ਤੋਂਂ ਮਸਾਜ ਕਰਵਾਉਣਾ ਚਾਹੁੰਦੇ ਹਨ ਅਤੇ ਕਸਟਮਰ ਦੀ ਪਸੰਦ ਦੀ ਕੁੜੀ ਅੰਦਰ ਭੇਜ ਦਿੱਤੀ ਜਾਂਦੀ ਹੈ |ਉਹੀ ਕੁੜੀ ਅੰਦਰ ਜਾ ਕੇ ਤੁਹਾਨੂੰ ਹੈਪੀ ਐਂੰਡਿੰਗ ਲਈ 1000 ਤੋਂਂ 1500 ਦੀ ਮੰਗ ਰੱਖਦੀ ਹੈ ਅਤੇ ਗੱਲ ਹਜਾਰ ਰੁਪਏ ਤੱਕ ਖਤਮ ਹੋ ਜਾਂਦੀ ਹੈ | ਜਿਸਦੇ ਬਾਅਦ ਉਹ ਮਸਾਜ ਦਾ ਕੰਮ ਸ਼ੁਰੂ ਕਰਦੀ ਹੈ |
ਜਲੰਧਰ ਪੁਲਿਸ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਜਿਸਮਫਰੋਸ਼ੀ ‘ਦੇ ਧੰਦੇ ਨੂੰ ਬੰਦ ਕਰਨ ਲਈ ਜੋ ਕਾਰਵਾਈ ਕੀਤੀ ਗਈ ਉਸਦੀ ਜਾਣਕਾਰੀ ਏਸੀਪੀ ਹਰਸਿਮਰਤ ਸਿੰਘ ਨੇ ਦਿੱਤੀ ਹੈ |ਜਲੰਧਰ ਸਮੇਤ ਕਈ ਹੋਰ ਵੱਡੇ ਸ਼ਹਿਰਾਂ ‘ਚ ਅਜਿਹੇ ਸਪਾ ਸੈਂਟਰ ਸ਼ਰੇਆਮ ਚੱਲ ਰਹੇ ਹਨ |ਜਿੰਨ੍ਹਾਂ ਦੀ ਆੜ ‘ਚ ਕੁੜੀਆਂ ਤੋਂ ਗਲਤ ਕੰਮ ਕਰਵਾਇਆ ਜਾਂਦਾ ਹੈ |ਪ੍ਰਸ਼ਾਸ਼ਨ ਨੂੰ ਲੋੜ ਹੈ ਕਿ ਅਜਿਹੇ ਧੰਦੇ ਕਰਨ ਵਾਲਿਆਂ ‘ਤੇ ਸਖਤੀ ਨਾਲ ਕਾਰਵਾਈ ਕਰੀ ਜਾਵੇ ਤਾਂ ਜੋ ਸ਼ਹਿਰਾਂ ਨੂੰ ਸਾਫਸੁਥਰਾ ਰੱਖਿਆ ਜਾ ਸਕੇ |
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.