NewsBreaking NewsD5 specialPoliticsPunjab

ਵੱਡੇ ਬਾਦਲ ਨੂੰ ਆਇਆ ਪਹਿਲੀ ਵਾਰ ਗੁੱਸਾ, ਕਾਂਗਰਸ ਪਾਰਟੀ ‘ਤੇ ਲਗਾਇਆ ਵੱਡਾ ਇਲਜ਼ਾਮ (ਵੀਡੀਓ)

ਮੁਕਤਸਰ : ਕਾਂਗਰਸ ਪਾਰਟੀ ਨੂੰ ਪੰਜਾਬ ਦੀ ਨੰਬਰ ਵਨ ਦੁਸ਼ਮਣ ਪਾਰਟੀ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਲੋਕ ਸਭਾ ਚੋਣਾਂ ਲਈ ਆਪਣੀ ਨੂੰਹ ਹਰਮਿਸਰਤ ਕੌਰ ਬਾਦਲ ਲਈ ਚੋਣ ਪ੍ਰਚਾਰ ਕਰਨ ‘ਚ ਕਾਫੀ ਮਸ਼ਰੂਫ ਹਨ। ਕਾਂਗਰਸ ਪਾਰਟੀ ਨੂੰ ਹਰ ਪਾਸਿਓ ਘੇਰਨ ਵਿੱਚ ਪ੍ਰਕਾਸ਼ ਸਿੰਘ ਬਾਦਲ ਕੋਈ ਕਸਰ ਨਹੀਂ ਛੱਡ ਰਹੇ। ਉੱਥੇ ਹੀ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਨੂੰ ਵੀ ਨਾ ਬਖਸ਼ਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੂ ਨੂੰ ਨਕਲੀ ਬੰਦਾ ਦੰਸਦਿਆਂ ਲੋਕਾਂ ਨਾਲ ਹਾਸਾ-ਠੱਠਾ ਕਰਣ ਵਾਲਾ ਦੱਸਿਆ।

Read Also ਬਾਦਲਾਂ ਦੀ ਨੂੰਹ ਤੇ ਰਾਜਾ ਵੜਿੰਗ ‘ਚ ਫੇਰ ਖੜ੍ਹਕੀ !

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਲੋਕ ਸਭਾ ਹਲਕਾ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਹਲਕਾ ਲੰਬੀ ਦੇ ਪਿੰਡ ਬੁਰਜ ਸਿੰਧਵਾਂ ‘ਚ ਪਹੁੰਚੇ ਸਨ। ਚੋਣ ਦੰਗਲ ‘ਚ ਦੂਸ਼ਣਬਾਜ਼ੀਆਂ ਦਾ ਮਾਹੌਲ ਭਖਦਾ ਹੀ ਜਾ ਰਿਹਾ ਹੈ ਜਿਸਦਾ ਨਤੀਜਾ 23 ਮਈ ਨੂੰ ਸਭ ਦੇ ਸਹਮਣੇ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button