SportsTop News

ਵੈਸਟਇੰਡੀਜ਼ ਨੇ ਡੇ-ਨਾਈਟ ਟੈਸਟ ‘ਚ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾਇਆ

ਵੈਸਟਇੰਡੀਜ਼ ਨੇ ਡੇ-ਨਾਈਟ ਟੈਸਟ ‘ਚ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾਇਆ। ਐਤਵਾਰ ਨੂੰ ਬ੍ਰਿਸਬੇਨ ਦੇ ਗਾਬਾ ਸਟੇਡੀਅਮ ‘ਚ ਆਸਟ੍ਰੇਲੀਆ ਦੀ ਟੀਮ 207 ਦੌੜਾਂ ‘ਤੇ ਆਲ ਆਊਟ ਹੋ ਗਈ। ਵੈਸਟਇੰਡੀਜ਼ ਨੇ ਕੰਗਾਰੂ ਟੀਮ ਨੂੰ 216 ਦੌੜਾਂ ਦਾ ਟੀਚਾ ਦਿੱਤਾ ਸੀ।ਵੈਸਟ ਇੰਡੀਜ਼ ਨੇ 36 ਸਾਲ ਬਾਅਦ ਬਿਸਬੇਨ ਵਿੱਚ ਆਸਟਰੇਲੀਆ ਨੂੰ ਹਰਾਇਆ। ਇਸ ਤੋਂ ਪਹਿਲਾਂ ਟੀਮ 1988 ‘ਚ ਜਿੱਤੀ ਸੀ। ਟੀਮ ਵੱਲੋਂ ਸ਼ਮਰ ਜੋਸੇਫ ਨੇ 7 ਵਿਕਟਾਂ ਲਈਆਂ। ਉਸ ਨੇ ਜੋਸ਼ ਹੇਜ਼ਲਵੁੱਡ ਦਾ ਵਿਕਟ ਲੈ ਕੇ ਆਸਟ੍ਰੇਲੀਆ ਨੂੰ ਆਲ ਆਊਟ ਕਰ ਦਿੱਤਾ। ਸ਼ਮਰ ਜੋਸੇਫ ਪਲੇਅਰ ਆਫ ਦ ਮੈਚ ਅਤੇ ਪਲੇਅਰ ਆਫ ਦ ਸੀਰੀਜ਼ ਰਹੇ। ਸਟੀਵ ਸਮਿਥ ਦੂਜੀ ਪਾਰੀ ਵਿੱਚ 91 ਦੌੜਾਂ ਬਣਾ ਕੇ ਨਾਟ ਆਊਟ ਰਹੇ।ਵੈਸਟਇੰਡੀਜ਼ ਨੇ ਪਹਿਲੀ ਪਾਰੀ ਵਿੱਚ 311 ਦੌੜਾਂ ਅਤੇ ਦੂਜੀ ਪਾਰੀ ਵਿੱਚ 193 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਨੇ ਪਹਿਲੀ ਪਾਰੀ 9 ਵਿਕਟਾਂ ‘ਤੇ 289 ਦੌੜਾਂ ਦੇ ਸਕੋਰ ‘ਤੇ ਐਲਾਨ ਦਿੱਤੀ ਸੀ। ਦੂਜੇ ਟੈਸਟ ‘ਚ ਜਿੱਤ ਦੇ ਨਾਲ ਹੀ ਵੈਸਟਇੰਡੀਜ਼ ਨੇ ਆਸਟ੍ਰੇਲੀਆ ‘ਚ 2 ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਆਸਟ੍ਰੇਲੀਆ ਨੇ ਪਹਿਲਾ ਟੈਸਟ 10 ਵਿਕਟਾਂ ਨਾਲ ਜਿੱਤਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button