ਵਿਵੇਕ ਓਬਰਾਏ ਦੇ ਹਸਪਤਾਲ ‘ਚ ਦਾਖਲ ਹੋਣ ਦੀ ਫੈਲੀ ਖ਼ਬਰ, ਅਦਾਕਾਰ ਨੇ ਦੂਰ ਕੀਤੀ ਗਲਤ ਫਹਿਮੀ

ਮੁੰਬਈ : ਤਾਮਿਲ ਸੁਪਰਸਟਾਰ ਵਿਵੇਕ ਦਾ ਅੱਜ ਸਵੇਰੇ ਚੇਂਨਈ ਦੇ ਇੱਕ ਹਸਪਤਾਲ ‘ਚ ਦਿਲ ਦਾ ਦੌਰਾ ਪਹਿਣ ਨਾਲ ਮੌਤ ਹੋ ਗਈ। ਜਿਸ ਦੇ ਕਾਰਨ ਜ਼ਿਆਦਾਤਰ ਲੋਕ ਤਾਮਿਲ ਸੁਪਰਸਟਾਰ ਵਿਵੇਕ ਨੂੰ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਮੰਨਣ ਦੀ ਗਲਤੀ ਕੀਤੀ। ਇਸ ਦੌਰਾਨ ਉਹ ਲਗਾਤਾਰ ਅਦਾਕਾਰ ਨੂੰ ਮੈਸੇਜ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਚੇਂਨਈ ਹਸਪਤਾਲ ‘ਚ ਭਰਤੀ ਹੋਣ ਦਾ ਕਾਰਨ ਪੁੱਛਣ ਲੱਗੇ। ਉਥੇ ਹੀ ਹੁਣ ਇਸ ‘ਤੇ ਲੋਕਾਂ ਦੀ ਗਲਤਫਹਮੀ ਨੂੰ ਦੂਰ ਕਰਦੇ ਹੋਏ ਵਿਵੇਕ ਓਬਰਾਏ ਨੇ ਟਵੀਟ ਕੀਤਾ ਹੈ।
There has been a false news report about me being hospitalised in Chennai,I would like to clarify that I am safe & healthy with my family in Mumbai,but deeply saddened to hear abt the demise of @Actor_Vivek from the Tamil industry. I extend my deepest condolences to his family🙏
— Vivek Anand Oberoi (@vivekoberoi) April 17, 2021
ਉਨ੍ਹਾਂ ਨੇ ਟਵੀਟ ਕਰ ਲਿਖਿਆ – ਮੇਰੇ ਬਾਰੇ ‘ਚ ਚੇਂਨਈ ਹਸਪਤਾਲ ਵਿੱਚ ਭਰਤੀ ਹੋਣ ਦੀ ਇੱਕ ਝੂਠੀ ਖ਼ਬਰ ਸਾਹਮਣੇ ਆਈ ਹੈ, ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਮੁੰਬਈ ਵਿੱਚ ਆਪਣੇ ਪਰਿਵਾਰ ਦੇ ਨਾਲ ਸੁਰੱਖਿਅਤ ਅਤੇ ਤੰਦਰੁਸਤ ਹਾਂ, ਪਰ ਤਾਮਿਲ ਅਦਾਕਾਰ @ ActorVivek ਦੀ ਮੌਤ ਦੀ ਖ਼ਬਰ ਸੁਣਕੇ ਗਹਿਰਾ ਦੁੱਖ ਹੋਇਆ। ਮੈਂ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.