EntertainmentBreaking NewsD5 specialNewsSports

ਲੰਦਨ ਦੀਆਂ ਸੜਕਾਂ ‘ਤੇ ਪਤੀ ਵਿਰਾਟ ਨਾਲ ਮਸਤੀ ਕਰਦੀ ਦਿਖੀ ਅਨੁਸ਼ਕਾ

ਮੁੰਬਈ : ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਬਾਲੀਵੁੱਡ ਇੰਡਸਟਰੀ ਦੇ ਪਾਵਰ ਕਪਲ ਹਨ। ਦੋਵੇਂ ਆਪਣੀ ਕਿਊਟ ਕੈਮਿਸਟਰੀ ਦੇ ਜ਼ਰੀਏ ਲੱਖਾਂ – ਕਰੋੜਾਂ ਜੋੜਿਆ ਨੂੰ ਇੰਸਪਾਇਰ ਕਰਦੇ ਨਜ਼ਰ ਆਉਂਦੇ ਹਨ। ਖਾਸ ਗੱਲ ਇਹ ਹੈ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਫੈਂਨਜ਼ ਸਿਰਫ ਇੰਡੀਆ ‘ਚ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਵੀ ਮੌਜੂਦ ਹਨ। ਹਾਲ ਹੀ ‘ਚ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।  ਜਿਸ ’ਚ ਉਹ ਆਪਣੇ ਪਤੀ ਵਿਰਾਟ ਕੋਹਲੀ ਨਾਲ ਸੜਕਾਂ ’ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਨਾਲ ਹੀ ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਕੇ ਵਿਰਾਟ ਨੂੰ ਆਪਣਾ ਪ੍ਰਸ਼ੰਸਕ ਦੱਸਿਆ ਹੈ।

🔴LIVE| ਸਿੱਧੂ ਦੀ ਪ੍ਰਧਾਨਗੀ ਲਈ ਕੈਪਟਨ ਤਿਆਰ,ਪਊ ਜੱਫੀ? ਚੰਡੀਗੜ੍ਹ ’ਚ ਫਿਰ ਕੁੱਟੇ ਕਿਸਾਨ, ਭੰਨੀਆਂ ਗੱਡੀਆਂ !

ਤਸਵੀਰਾਂ ’ਚ ਵਿਰਾਟ ਕੋਹਲੀ ਡਾਂਸ ਕਰਦੇ ਵੀ ਦਿਖਾਈ ਦੇ ਰਹੇ ਹਨ। ਤਸਵੀਰਾਂ ਨੂੰ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਕੇ ਉਨ੍ਹਾਂ ਨੇ ਕੈਪਸ਼ਨ ਲਿਖੀ, ‘ਸ਼ਹਿਰ ਦੇ ਚਾਰੋਂ ਪਾਸੇ ਬਸ ਲਾਪ੍ਰਵਾਹੀ ਨਾਲ ਡਾਂਸ ਕਰ ਰਿਹਾ ਸੀ ਤੇ ਮੈਂ ਆਪਣੇ ਵਾਲਾਂ ਨੂੰ ਦੇਖ ਰਹੀ ਸੀ। ਉਦੋਂ ਮੇਰੇ ਇਕ ਫੈਨ ਨੇ ਮੈਨੂੰ ਦੇਖਿਆ ਤੇ ਮੈਨੂੰ ਤਸਵੀਰ ਲਈ ਕਿਹਾ। ਉਹ ਬੇਹੱਦ ਖੁਸ਼ ਲੱਗ ਰਿਹਾ ਸੀ। ਮੇਰੇ ਪ੍ਰਸ਼ੰਸਕਾਂ ਲਈ ਕੁਝ ਵੀ।’

Navjot Sidhu ਪਟਿਆਲਾ ‘ਚ ਵੱਡਾ ਧਮਾਕਾ! ਪੱਟ ਲਏ ਵੱਡੇ-ਵੱਡੇ ਲੀਡਰ, ਝੱਟ ਪਹੁੰਚਿਆ ਘਰ!

ਉਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਇਸ ਮਸਤੀ ਭਰੇ ਅੰਦਾਜ਼ ਨੂੰ ਬੇਹੱਦ ਪਸੰਦ ਕਰ ਰਹੇ ਹਨ ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲ ਹੀ ’ਚ ਉਨ੍ਹਾਂ ਨੇ ਆਪਣੀ ਬੇਟੀ ਵਾਮਿਕਾ ਦਾ 6 ਮਹੀਨਿਆਂ ਦਾ ਜਨਮਦਿਨ ਵੀ ਸੈਲੀਬ੍ਰੇਟ ਕੀਤਾ ਸੀ, ਜਿਸ ਦੀ ਤਸਵੀਰ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝੀ ਕੀਤੀ ਸੀ। ਇਸ ਤਸਵੀਰ ’ਚ ਅਨੁਸ਼ਕਾ ਤੇ ਵਿਰਾਟ ਕੋਹਲੀ ਇਕ ਪਾਰਕ ’ਚ ਬੈਠੇ ਦਿਖਾਈ ਦਿੰਦੇ ਹਨ ਤੇ ਵਾਮਿਕਾ ਨਾਲ ਮਸਤੀ ਕਰ ਰਹੇ ਹਨ।

ਕੈਪਟਨ ਨੇ ਪਾਈ ਬਾਜਵਾ ਨੂੰ ਜੱਫੀ!ਸਿੱਧੂ ਸਮੇਤ ਹਾਈਕਮਾਨ ਵੀ ਹੈਰਾਨ!2022 ਤੋਂ ਪਹਿਲਾਂ ਹੀ ਵੱਡਾ ਧਮਾਕਾ!

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸਾਂਝੀ ਕਰਕੇ ਉਨ੍ਹਾਂ ਨੇ ਕੈਪਸ਼ਨ ਲਿਖੀ, ‘ਉਸ ਦੀ ਇਕ ਮੁਸਕਾਨ ਸਾਡੀ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ ’ਤੇ ਖ਼ਰੇ ਉਤਰ ਸਕਦੇ ਹਾਂ, ਜਿਸ ਨਾਲ ਤੁਸੀਂ ਸਾਨੂੰ ਦੇਖਦੇ ਹੋ, ਲਿਟਿਲ ਵਨ। ਸਾਨੂੰ ਤਿੰਨਾਂ ਨੂੰ 6 ਮਹੀਨਿਆਂ ਦੀਆਂ ਸ਼ੁਭਕਾਮਨਾਵਾਂ।’

 

View this post on Instagram

 

A post shared by AnushkaSharma1588 (@anushkasharma)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button