Breaking NewsD5 specialNewsPunjabTop News

ਲੌਕਡਾਊਨ ਦੇ ਵਿਰੋਧ ‘ਚ ਆਈਆਂ ਕਿਸਾਨ ਜਥੇਬੰਦੀਆਂ, 8 ਮਈ ਨੂੰ ਖੁਲਵਾਉਗੇ ਸਾਰੇ ਬਾਜ਼ਾਰ

ਬਰਨਾਲਾ : ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਲੌਕਡਾਊਨ ਦੇ ਵਿਰੋਧ ‘ਚ 8 ਮਈ ਨੂੰ ਪੂਰੇ ਪੰਜਾਬ ‘ਚ ਬਾਜ਼ਾਰ ਖੋਲ੍ਹੇ ਜਾਣਗੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਲੌਕਡਾਊਨ ਦੇ ਨਾਮ ‘ਤੇ ਆਮ ਆਦਮੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਅਤੇ ਉਸਦੀ ਇਸ ਇੱਛਾ ਨੂੰ ਕਿਸਾਨ ਪੂਰਾ ਨਹੀਂ ਹੋਣ ਦੇਣਗੇ। ਇਸਦੇ ਨਾਲ ਹੀ 10 ਅਤੇ 12 ਮਈ ਨੂੰ ਇੱਕ ਵਾਰ ਫਿਰ ਤੋਂ ਦਿੱਲੀ ਬਾਰਡਰ ਦੇ ਧਰਨਾ ਸਥਾਨਾਂ ‘ਤੇ ਕਿਸਾਨਾਂ ਦੀ ਭੀੜ ਇਕੱਠੀ ਹੋਵੇਗੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹਾਲਾਂਕਿ ਭਾਜਪਾ ਕਿਸਾਨਾਂ ਦੇ ਧਰਨਿਆਂ ਨੂੰ ਕੋਰੋਨਾ ਫੈਲਾਉਣ ਦਾ ਵੱਡਾ ਕਾਰਨ ਦੱਸ ਰਹੀ ਹੈ ਪਰ ਇੱਥੇ ਕਿਸਾਨ ਜ਼ਰੂਰੀ ਸਾਵਧਾਨੀਆਂ ਰੱਖ ਰਹੇ ਹਨ।

ਲਓ ਦੁਕਾਨਦਾਰਾਂ ਨੇ ਘੇਰ ਲਿਆ ਥਾਣਾ !ਪੈ ਗਿਆ ਪੂਰਾ ਗਾਹ, ਦੇਖਦੀ ਰਹੀ ਪੁਲਿਸ !ਫਿਰ ਕਰਤਾ ਆਹ ਵੱਡਾ ਕੰਮ !

ਸਰਕਾਰਾਂ ਆਪਣੀਆਂ ਨਾਕਾਮੀਆਂ ਛਪਾਉਣ ਦੇ ਨਾਲ ਹੀ ਵਿਅਕਤੀ ਵਿਰੋਧੀ ਫੈਸਲੇ ਲੈਣ ਲਈ ਲੌਕਡਾਊਨ ਲਗਾ ਰਹੀ ਹੈ। ਇਸ ਨਾਲ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਆਮ ਨਾਗਰਿਕਾਂ ਦਾ ਜੀਵਨ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ। ਪੰਜਾਬ ਦੀ 32 ਕਿਸਾਨ ਯੂਨੀਅਨਾਂ ਦਾ ਇਹ ਫੈਸਲਾ ਹੈ ਕਿ 8 ਮਈ ਨੂੰ ਪੰਜਾਬ ‘ਚ ਕਿਸਾਨ,ਮਜ਼ਦੂਰ, ਦੁਕਾਨਦਾਰ ਕਾਫ਼ੀ ਗਿਣਤੀ ‘ਚ ਸੜਕਾਂ ‘ਤੇ ਆ ਕੇ ਲੌਕਡਾਊਨ ਦਾ ਵਿਰੋਧ ਕਰਨਗੇ। ਇਸ ਤੋਂ ਇਲਾਵਾ ਦੇਸ਼ ਵਿਆਪੀ ਅੰਦੋਲਨ ਲਈ ਜ਼ਲਦ ਹੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਵੇਗੀ ਅਤੇ ਉਸ ‘ਚ ਅੰਦੋਲਨ ਦੀ ਰਣਨੀਤੀ ਬਣਾਈ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button