Press ReleasePunjabTop News

ਲੋਕਾਂ ਦੀਆਂ ਮੁਸ਼ਕਿਲਾਂ ਨੂੰ  ਹੱਲ ਕਰਨਾ ਸਾਡਾ ਪਹਿਲੀ ਤਰਜੀਹ: ਐਮ.ਪੀ. ਮਾਨ

- ਦਿਸ਼ਾ ਮੀਟਿੰਗ ਦੌਰਾਨ ਵੱਖ-ਵੱਖ ਜਨਤਕ ਕੰਮਾਂ ਤੇ ਲੋਕ ਮਸਲਿਆਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ  ਕੀਤੀਆਂ ਹਦਾਇਤਾਂ

ਬਰਨਾਲਾ, 14 ਫਰਵਰੀ ( )- ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਬਰਨਾਲਾ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਕਮ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਦੇ ਵਿਧਾਇਕਾ ਵੱਲੋਂ ਜਿੱਥੇ ਵੱਖ-ਵੱਖ ਨੁੰਮਾਇੰਦਿਆਂ ਨੇ ਸ਼ਮੂਲੀਅਤ ਕੀਤੀ, ਉੱਥੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਐਸਐਸਪੀ ਸੰਦੀਪ ਕੁਮਾਰ ਮਲਿਕ, ਐਸਡੀਐਮ ਤੇ ਤਹਿਸੀਲਦਾਰ ਸਹਿਬਾਨ ਸਮੇਤ ਸਮੂਹ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜਰ ਹੋਏ |
ਮੀਟਿੰਗ ਦੌਰਾਨ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੀਆਂ ਵੱਖ-ਵੱਖ ਮੁਸ਼ਕਿਲਾਂ ਅਤੇ ਲੋਕ ਮਸਲਿਆਂ ਨੂੰ  ਹੱਲ ਕਰਨਾ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ | ਇਸ ਲਈ ਉਨ੍ਹਾਂ ਸਾਰੇ ਮਸਲਿਆਂ ਦਾ ਹੱਲ ਤੁਰੰਤ ਹੋਣਾ ਚਾਹੀਦਾ, ਜਿਨ੍ਹਾਂ ਕਾਰਨ ਲੋਕਾਂ ਨੂੰ  ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ | ਸ. ਮਾਨ ਨੇ ਕਿਹਾ ਕਿ ਜੇਕਰ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ  ਤੁਸੀਂ ਸਾਡੇ ਕੋਲ ਭੇਜੋ, ਤਾਂ ਜੋ ਅਸੀਂ ਉਨ੍ਹਾਂ ਦੀ ਤਿੰਨ ਲੱਖ ਰੁਪਏ ਤੱਕ ਇਲਾਜ ਵਿੱਚ ਆਰਥਿਕ ਮੱਦਦ ਕਰਵਾ ਸਕੀਏ | ਉਨ੍ਹਾਂ ਨੇ ਵੱਖ-ਵੱਖ ਹਸਪਤਾਲਾਂ ਵਿੱਚ ਮਸ਼ੀਨਾਂ ਅਤੇ ਸਟਾਫ ਦੀ ਘਾਟ ਨੂੰ  ਦੂਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਪੁੱਛਿਆ | ਉਨ੍ਹਾਂ ਦੱਸਿਆ ਕਿ ਬਰਨਾਲਾ ਰੇਲਵੇ ਸਟੇਸ਼ਨ ‘ਤੇ ਗੱਡੀਆਂ ਰੁਕਣ ਦੀ ਮੁਸ਼ਕਿਲ ਬਾਰੇ ਵੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ  ਲਿਖਿਆ ਹੈ | ਜਲਦੀ ਹੀ ਇਹ ਮਸਲਾ ਵੀ ਹੱਲ ਹੋ ਜਾਵੇਗਾ | ਇਸ ਤੋਂ ਇਲਾਵਾ ਸ. ਸਿਮਰਨਜੀਤ ਸਿੰਘ ਮਾਨ ਨੇ ਹਲਕੇ ਦੇ ਲੋਕਾਂ ਨਾਲ ਸਬੰਧਤ ਅਨੇਕਾਂ ਮੁਸ਼ਕਿਲਾਂ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ  ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ  ਤੁਰੰਤ ਹੱਲ ਕਰਨ ਲਈ ਵੀ ਕਿਹਾ | ਮੈਂਬਰ ਪਾਰਲੀਮੈਂਟ ਸ. ਮਾਨ ਵੱਲੋਂ ਨਹਿਰੀ ਵਿਭਾਗ ਦੇ ਧਿਆਨ ਵਿੱਚ ਲਿਆਂਦੇ ਗਏ ਮੁੱਦਿਆ ਵਿੱਚ ਪ੍ਰਮੁੱਖ ਤੌਰ ‘ਤੇ ਭੈਣੀ ਤੋਂ ਭੱਠਲਾਂ ਵਾਲੀ ਨਹਿਰ ਦੇ ਪੁੱਲ ਦੀ ਖਸਤਾ ਹਾਲਤ ਠੀਕ ਕਰਨ ਬਾਰੇ, ਦਾਨਗੜ੍ਹ ਸੂਏ ਦੀ ਕੱਸੀ ਵਿੱਚ ਘੱਟ ਪਾਣੀ ਆਉਣ ਬਾਰੇ, ਦਾਨਗੜ੍ਹ ਟਰਾਈਡੈਂਟ ਕੰਪਨੀ ਨੂੰ  ਜਾਣ ਵਾਲੇ ਪਾਣੀ ਨੂੰ  ਬੰਦ ਕਰਕੇ ਖੇਤਾਂ ਨੂੰ  ਸਿੰਚਾਈ ਲਈ ਪਾਣੀ ਦੇਣ ਬਾਰੇ, ਝਲੂਰ ਤੋਂ ਸੰਘੇਰੜਾ ਰੋੜ ‘ਤੇ ਬਣੀ ਕੱਸੀ ਦੀ ਖਸਤਾ ਹਾਲਤ ਸੁਧਾਰਨ ਬਾਰੇ, ਹਰੀਗੜ੍ਹ ਤੋਂ ਨਹਿਰ ਦੇ ਵਿੱਚੋਂ ਆਲੇ-ਦੁਆਲੇ ਦੇ ਖੇਤਾਂ ਨੂੰ  ਸਿੰਚਾਈ ਲਈ ਪਾਈਪ ਪਾਉਣ ਬਾਰੇ, ਧਨੌਲਾ ਤੋਂ 27050 ਨੰਬਰ ਵਾਲੇ ਮੋਘੇ ਦੇ ਰੁਕੇ ਕੰਮ ਨੂੰ  ਮੁੜ ਤੋਂ ਸ਼ੁਰੂ ਕਰਨ ਲਈ ਅਤੇ ਪਾਈਪ ਲਾਈਨ ਪਾਉਣ ਬਾਰੇ, ਸੰਘੇੜਾ ਤੋਂ ਕਰਮਗੜ੍ਹ ਨੂੰ  ਜਾਣ ਵਾਲੇ ਮੋਘੇ ਵਿੱਚੋਂ ਪਾਣੀ ਲਈ ਪਾਈਪ ਲਾਈਨ ਪਾਉਣ ਬਾਰੇ, ਸੰਤਪੁਰਾ ਮੌੜ ਦੀ ਸੰਗਤ ਦੀ ਮੰਗ ਨੂੰ  ਮੁੱਖ ਰੱਖਦਿਆਂ ਮੋਘਾ ਨੰਬਰ 5132 ਦੱਖਣੀ ਅਤੇ ਮੋਘਾ ਨੰਬਰ 879 ਆਰ ਤੋਂ ਪਾਣੀ ਦੀ ਸਪਲਾਈ ਦੇਣ ਬਾਰੇ ਕਿਹਾ ਗਿਆ ਹੈ |
ਇਸੇ ਤਰ੍ਹਾਂ ਸੰਘੇੜਾ ਟੁੱਟੇ ਹੋਏ ਸੂਏ ਦੀ ਮੁਰੰਮਤ ਜਲਦ ਤੋਂ ਜਲਦ ਕਰਨ ਬਾਰੇ, ਧਨੌਲਾ ਨਹਿਰੀ ਖਾਲ ਨੂੰ  ਪੱਕਾ ਕਰਨ ਬਾਰੇ, ਬਰਨਾਲਾ ਦੇ ਸਾਰੇ ਸਬ ਡਿਵੀਜਨਾਂ ਦੇ ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ ਤੇ ਸਟਾਫ ਦੀ ਘਾਟ ਨੂੰ  ਪੂਰਾ ਕਰਨ ਬਾਰੇ, ਭਦੌੜ ਦੇ ਬੰਦ ਪਏ ਸੀਵਰੇਜ ਦੀ ਨਿਕਾਸੀ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਣ ਬਾਰੇ, ਫਰਵਾਹੀ ਦੇ ਬੰਦ ਪਏ ਸੀਵਰੇਜ ਦੀ ਨਿਕਾਸੀ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਬਾਰੇ, ਭੱਠਲਾਂ ਵਿਖੇ ਪਸ਼ੂ ਹਸਪਤਾਲ ਵਿੱਚ ਖਾਲੀ ਪਈ ਡਾਕਟਰ ਦੀ ਆਸਾਮੀ ਨੂੰ  ਭਰਨ ਬਾਰੇ, ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੀਆਂ ਡਿਸਪੈਂਸਰੀਆਂ ਵਿੱਚ ਦਵਾਈਆਂ ਨਾ ਪਹੁੰਚਣ ਦੇ ਕਾਰਨ ਸੰਬੰਧੀ, ਪਿੰਡ ਬਦਰਾ ਸਿਵਲ ਹਸਪਤਾਲ ਵਿੱਚ ਦਵਾਈਆਂ ਦੀ ਘਾਟ ਨੂੰ  ਪੂਰਾ ਕਰਨ ਬਾਰੇ, ਪਿੰਡ ਮਹਿਤਾ ਮੁੱਢਲੀ ਸਹਾਇਤਾ ਕੇਂਦਰ ਵਿੱਚ ਦਵਾਈਆਂ ਦੀ ਘਾਟ ਨੂੰ  ਪੂਰਾ ਕਰਨ ਬਾਰੇ, ਪਿੰਡ ਦਰਾਕਾ ਸਿਵਲ ਹਸਪਤਾਲ ਵਿੱਚ ਦਵਾਈਆਂ ਦੀ ਘਾਟ ਨੂੰ  ਪੂਰਾ ਕਰਨ ਬਾਰੇ, ਪਿੰਡ ਵਾਸੀਆਂ ਦੀ ਗੰਦਲੇ ਪਾਣੀ ਦੀ ਸਮੱਸਿਆ ਨੂੰ  ਦੂਰ ਕਰਨ ਬਾਰੇ, ਪਿੰਡ ਭੈਣੀ ਫੱਤਾ ਸਰਕਾਰੀ ਹਾਈ ਸਕੂਲ ਨੂੰ  12ਵੀਂ ਤੱਕ ਕਰਨ ਬਾਰੇ ਸਮੇਤ ਵੱਖ-ਵੱਖ ਮੁੱਦਿਆਂ ਬਾਰੇ ਚਰਚਾ ਕੀਤੀ ਅਤੇ ਇਨ੍ਹਾਂ ਮੁਸ਼ਕਿਲਾਂ ਅਤੇ ਕਾਰਜਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਲਈ ਕਿਹਾ | ਮੀਟਿੰਗ ਉਪਰੰਤ ਸ. ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਮਸਲਿਆਂ ਤੇ ਮੁਸ਼ਕਿਲਾਂ ਦਾ ਹੱਲ ਕਰਨਾ ਮੇਰੀ ਪਹਿਲੀ ਜਿੰਮੇਵਾਰੀ ਹੈ | ਸ. ਮਾਨ ਨੇ ਕਿਹਾ ਕਿ ਲੋਕਾਂ ਵੱਲੋਂ ਪ੍ਰਗਟਾਏ ਭਰੋਸੇ ਨੂੰ  ਉਹ ਹਮੇਸ਼ਾ ਬਰਕਰਾਰ ਰੱਖਣਗੇ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਕੰਮ ਕਰਦੇ ਰਹਿਣਗੇ | ਉਨ੍ਹਾਂ ਦਿਸ਼ਾ ਕਮੇਟੀ ਬਰਨਾਲਾ ਦੇ ਸਮੂਹ ਮੈਂਬਰ ਅਧਿਕਾਰੀਆਂ ਨੂੰ  ਕਿਹਾ ਕਿ ਤੁਹਾਡਾ ਚੇਅਰਮੈਨ ਹੋਣ ਦੇ ਨਾਤੇ ਮੈਂ ਹਮੇਸ਼ਾ ਤੁਹਾਡੇ ਲਈ ਹਾਜਰ ਹਾਂ | ਲੋਕ ਭਲਾਈ ਦੇ ਕਿਸੇ ਵੀ ਕੰਮ ਲਈ ਕਦੇ ਵੀ ਮੈਨੂੰ ਮਿਲ ਸਕਦੇ ਹੋ | ਸ. ਮਾਨ ਦੇ ਨਾਲ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਵੀ ਹਾਜਰ ਸਨ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button