ਲੁਧਿਆਣਾ ਬੰਬ ਬਲਾਸਟ ‘ਤੇ Pratap Singh Bajwa ਨੇ ਚੁੱਕੇ ਸਵਾਲ, ‘ਇਸਦੀ ਜ਼ਿੰਮੇਵਾਰੀ ਸਿਰਫ ਸੂਬੇ ਦੀ ਨਹੀਂ ਕੇਂਦਰ ਸਰਕਾਰ ਦੀ ਵੀ’
ਅੰਮ੍ਰਿਤਸਰ : ਬੀਤੇ ਦਿਨ ਲੁਧਿਆਣਾ ‘ਚ ਹੋਏ ਬੰਬ ਬਲਾਸਟ ਨੇ ਪੂਰੇ ਸੂਬੇ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਨੇ ਕਿਹਾ ਉਹ ਕਿਹੜੇ ਲੋਕ ਅਤੇ ਏਜੰਸੀਆਂ ਹਨ ਜੋ ਇਹ ਸਭ ਕਰਵਾ ਰਹੀਆਂ ਹਨ ਇਸ ‘ਤੇ ਗੰਭੀਰ ਵਿਚਾਰ ਹੋਣਾ ਚਾਹੀਦਾ ਹੈ।
ਕਿਸਾਨਾਂ ਨੂੰ ਲੈਕੇ CM ਚੰਨੀ ਦਾ ਐਕਸ਼ਨ, ਸੱਦੀ ਹੰਗਾਮੀ ਮੀਟਿੰਗ! CM LIVE || D5 Channel Punjabi
ਪਿਛਲੇ ਸਾਢੇ 4 ਸਾਲ ‘ਚ ਕੁਝ ਨਹੀਂ ਹੁੰਦਾ, ਫਿਰ ਅੰਮ੍ਰਿਤਸਰ ਦੇ ਪਵਿੱਤਰ ਸਥਾਨ ‘ਤੇ ਬੇਅਦਬੀ ਦੀ ਕੋਸ਼ਿਸ਼ ਹੁੰਦੀ ਹੈ ਅਤੇ ਫਿਰ ਉਸ ਜਵਾਨ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਮਿਲਦੀ। ਉਨ੍ਹਾਂ ਨੇ ਅੱਗੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ‘ਚ ਕਿਸੇ ਅੰਤਰਰਾਸ਼ਟਰੀ ਤਾਕਤ ਦਾ ਹੱਥ ਹੈ ਜਾਂ ਫਿਰ ਪੰਜਾਬ ‘ਚ ਹੀ ਕੁਝ ਤਾਕਤਾਂ ਅਜਿਹਾ ਕਰਵਾ ਰਹੀਆਂ ਹਨ? ਇਸਦੀ ਜ਼ਿੰਮੇਵਾਰੀ ਸਿਰਫ ਸੂਬਾ ਸਰਕਾਰ ਦੀ ਨਹੀਂ ਸਗੋਂ ਕੇਂਦਰ ਸਰਕਾਰ ਦੀ ਵੀ ਹੈ।
ਮੂਸੇਵਾਲਾ ਦਾ ਵਿਰੋਧ ਨਾਲ ਜੁੜਿਆ ਨਾਤਾ, ਵਿਰੋਧੀਆਂ ਨੂੰ ਮੂਸੇਵਾਲਾ ਦਾ ਕਰਾਰਾ ਜਵਾਬ, ਪਰਵਾਹ ਨਹੀਂ ਮਾਰਦੇ ਵਿਰੋਧੀਆਂ ਦੀ!
ਦੱਸ ਦਈਏ ਕਿ ਬਲਾਸਟ ਅਦਾਲਤ ਦੀ ਤੀਜ਼ੀ ਮੰਜ਼ਿਲ ‘ਤੇ ਹੋਇਆ ਹੈ। ਵਿਸਫੋਟ ਦੇ ਨਾਲ ਹੀ ਬਾਥਰੂਮ ਦੀ ਦੀਵਾਰ ਢਹਿ ਗਈ ਅਤੇ ਦੀਵਾਰ ਦਾ ਮਲਬਾ ਹੇਠਾਂ ਖੜੇ ਵਾਹਨਾਂ ‘ਤੇ ਡਿੱਗ ਗਿਆ, ਜਿਸਦੇ ਨਾਲ ਉਨ੍ਹਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਾਫ਼ੀ ਨੁਕਸਾਨ ਪਹੁੰਚਿਆ। ਉਥੇ ਹੀ ਇਸ ਬਲਾਸਟ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਜਖ਼ਮੀ ਦੱਸੇ ਜਾ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.