
ਤਰਨਤਾਰਨ ਦੇ ਪਿੰਡ ਉਸਮਾ ਵਿਖੇ ਇਕ ਲਾਅ ਕਾਲਜ ਵਿੱਚ ਹੋਏ ਦਹਿਲਾ ਦੇਣ ਵਾਲੇ ਹੱਤਿਆਕਾਂਡ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਵਿਦਿਆਰਥਣ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਆਰੋਪੀ ਵਿਦਿਆਰਥੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਸੋਮਵਾਰ ਸਵੇਰੇ ਕਰੀਬ 9:16 ਵਜੇ ਕਲਾਸਰੂਮ ਵਿੱਚ ਆਮ ਮਾਹੌਲ ਸੀ। ਪੜਾਈ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀ ਆਪਣੀਆਂ-ਆਪਣੀਆਂ ਸੀਟਾਂ ‘ਤੇ ਬੈਠੇ ਹੋਏ ਸਨ। ਇਸ ਦੌਰਾਨ First Year ਦੀ ਵਿਦਿਆਰਥਣ ਸੰਦੀਪ ਕੌਰ ਆਪਣੀ ਸਹੇਲੀ ਨਾਲ ਪਿਛਲੇ ਬੈਂਚ ‘ਤੇ ਬੈਠੀ ਸੀ। ਆਰੋਪੀ ਵਿਦਿਆਰਥੀ ਪ੍ਰਿੰਸਰਾਜ ਸਿੰਘ ਵੀ ਉਥੇ ਆ ਕੇ ਬੈਠ ਗਿਆ।
ਦੋਵਾਂ ਵਿੱਚ ਕੁਝ ਗੱਲਬਾਤ ਹੋਈ। ਥੋੜ੍ਹੀ ਦੇਰ ਬਾਅਦ ਆਰੋਪੀ ਨੇ ਆਪਣੇ ਬੈਗ ਵਿਚੋਂ ਪਿਸਤੌਲ ਕੱਢੀ ਅਤੇ ਬਿਲਕੁਲ ਨਜ਼ਦੀਕੋਂ ਵਿਦਿਆਰਥਣ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਗੋਲੀ ਲੱਗਦੇ ਹੀ ਸੰਦੀਪ ਕੌਰ ਥੱਲੇ ਡਿੱਗ ਪਈ ਅਤੇ ਕਲਾਸਰੂਮ ਵਿੱਚ ਅਫ਼ਰਾ-ਤਫ਼ਰੀ ਮਚ ਗਈ।
ਇਸ ਤੋਂ ਬਾਅਦ ਆਰੋਪੀ ਨੇ ਪਿਸਤੌਲ ਦੁਬਾਰਾ ਲੋਡ ਕਰਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਥੇ ਡਾਕਟਰਾਂ ਨੇ ਵਿਦਿਆਰਥਣ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ, ਜਦਕਿ ਗੰਭੀਰ ਹਾਲਤ ਵਿੱਚ ਆਰੋਪੀ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ। ਹੁਣ ਇਲਾਜ ਦੌਰਾਨ ਉਸਦੀ ਵੀ ਮੌਤ ਹੋ ਗਈ ਹੈ।
ਪੁਲਿਸ ਜਾਂਚ ਅਨੁਸਾਰ ਇਹ ਮਾਮਲਾ ਇਕਤਰਫ਼ਾ ਪਿਆਰ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਵਿਦਿਆਰਥਣ ਦੀ ਮੰਗਣੀ ਹੋ ਚੁੱਕੀ ਸੀ ਅਤੇ ਆਰੋਪੀ ਉਸ ‘ਤੇ ਵਿਆਹ ਲਈ ਦਬਾਅ ਬਣਾ ਰਿਹਾ ਸੀ।
ਫਿਲਹਾਲ ਕਾਲਜ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਅਤੇ ਗੁੱਸੇ ਦਾ ਮਾਹੌਲ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




