NewsBreaking NewsD5 specialPoliticsPunjab

ਲਓ ਜੀ ਹੁਣ ਬੈਂਸ ਤੋਂ ਬਾਅਦ ਝਾੜੂ ਵਾਲਿਆਂ ਨੇ ਖਿੱਚੀ ਤਿਆਰੀ,ਕਰਤਾ ਵੱਡਾ ਐਲਾਨ, ਕਹਿੰਦੇ ਕੈਪਟਨ ਸਾਬ੍ਹ ਹੋਜੋ ਤਿਆਰ !

ਨਾਭਾ : ਪੋਸਟ ਮੈਟਰਿਕ ਸਕਾਲਰਸ਼ਿਪ ਘੋਟਾਲੇ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਦੀ ਆਗੂ ਬਲਜਿੰਦਰ ਕੌਰ ਨੇ ਇਸ ਮਾਮਲੇ ‘ਚ ਕੈਪਟਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦੇ ਬਾਹਰ ਲਗਾਇਆ ਜਾ ਰਿਹਾ ਧਰਨਾ ਸਮਾਪਤ ਕਰ ਦਿਤਾ ਗਿਆ ਹੈ। ਨਾਲ ਹੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 20 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।

🔴LIVE🔴ਨਵਜੋਤ ਸਿੱਧੂ ਹੋਵੇਗਾ ਪਾਰਟੀ ਚੋਂ ਬਾਗੀ?ਕਾਂਗਰਸ ‘ਚ ਮੱਚਿਆ ਘਮਸਾਣ,ਖਾਲਿਸਤਨੀਆਂ ਨੇ ਪਾਤੀ ਪੁਲਿਸ ਨੂੰ ਬਿਪਤਾ!

ਜੇਕਰ 20 ਦਿਨਾਂ ਦੇ ਅੰਦਰ ਸਾਧੂ ਸਿੰਘ ਧਰਮਸੋਤ ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਵਲੋਂ ਕੈਪਟਨ ਦੇ ਸਿਸਵਾਂ ਫਾਰਮ ਦਾ ਘਿਰਾਅ ਕੀਤਾ ਜਾਵੇਗਾ। ਦੱਸ ਦਈਏ ਕਿ ਆਮ ਆਦਮੀ ਪਾਰਟੀ ਵਲੋਂ ਬੀਤੇ ਦਸ ਦਿਨਾਂ ਤੋਂ ਲਗਾਤਾਰ ਨਾਭਾ ‘ਚ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ। ਬੀਤੇ ਦਿਨ ਪੁਲਿਸ ਵੱਲੋਂ ਆਪ ਆਗੂਆਂ ਨੂੰ ਚੁੱਕ ਕੇ ਥਾਣੇ ਲਿਜਾਇਆ ਗਿਆ ਸੀ।

ਪਟਿਆਲਾ ‘ਚ ਹੋਇਆ ਵੱਡਾ ਕਾਂਡ, ਮੌਕੇ ਦੀਆਂ ਤਸਵੀਰਾਂ

ਜਿਸ ਤੋਂ ਬਾਅਦ ਆਪ ਆਗੂਆਂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਬਲਜਿੰਦਰ ਕੌਰ ਦੇ ਵਿਰੋਧ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ। ਹੁਣ ਧਰਨਾ ਸਮਾਪਤ ਕਰਨ ਤੋਂ ਬਾਅਦ ਆਪ ਆਗੂ ਬਲਜਿੰਦਰ ਕੌਰ ਵਲੋਂ ਕੈਪਟਨ ਸਰਕਾਰ ਨੂੰ ਮਾਮਲੇ ਦੀ ਜਾਂਚ ਲਈ 20 ਦਿਨ ਦਾ ਸਮਾਂ ਦਿੱਤਾ ਗਿਆ ਹੈ। ਦੇਖਣਾ ਇਹ ਹੋਵੇਗਾ ਕਿ ਕੈਟਪਨ ਸਾਬ੍ਹ ਇਸ ਮਾਮਲੇ ‘ਚ ਕੀ ਕਾਰਵਾਈ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button