ਮਹੀਨੇ ਤੋਂ ਵੱਧ ਸਮੇਂ ਤੋਂ ਕਿਸ਼ਤੀ ਵਿੱਚ ਸਫਰ ਕਰ ਰਹੇ 100 ਤੋਂ ਵੱਧ ਰੋਹਿੰਗੀਆ ਮੁਸਲਮਾਨ ਅੱਜ ਇੰਡੋਨੇਸ਼ੀਆ ਦੇ ਅਸੇਹ ਸੂਬੇ ਦੇ ਤੱਟ ਨੇੜੇ ਪੁੱਜੇ ਹਨ। ਇਹ ਮਿਆਂਮਾਰ ਤੋਂ ਸਮੁੰਦਰ ਦਾ ਖ਼ਤਰਨਾਕ ਸਫਰ ਕਰਨ ਵਾਲਾ ਸ਼ਰਨਾਰਥੀਆਂ ਦਾ ਇੱਕ ਹੋਰ ਗਰੁੱਪ ਹੈ। ਮੁਆਰਾ ਬਾਟੂ ਪੁਲੀਸ ਮੁਖੀ ਹਰਮਨ ਸਪੁਤਰਾ ਨੇ ਦੱਸਿਆ ਕਿ ਸਥਾਨਕ ਮਛੇਰਿਆਂ ਨੇ ਸਵੇਰੇ ਮਿਊਨਾਸਾਹ ਬਾਰੋ ਪਿੰਡ ਨੇੜੇ 110 ਰੋਹਿੰਗੀਆ ਨੂੰ ਦੇਖਿਆ।ਇਨ੍ਹਾਂ ‘ਚੋਂ 65 ਪੁਰਸ਼ ਅਤੇ 27 ਮਹਿਲਾਵਾਂ ਸਨ। ਸਥਾਨਕ ਅਧਿਕਾਰੀ ਵੱਲੋਂ ਸ਼ਰਨਾਰਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹ ਕਾਫੀ ਕਮਜ਼ੋਰ ਅਤੇ ਭੁੱਖੇ ਲੱਗ ਰਹੇ ਸਨ। ਸਿਹਤ ਜਾਂਚ ਲਈ ਉਨ੍ਹਾਂ ਨੂੰ ਪਿੰਡ ਦੇ ਕਮਿਊਨਿਟੀ ਹਾਲ ਵਿੱਚ ਲਿਜਾਇਆ ਗਿਆ ਹੈ।ਇਸ ਮਗਰੋਂ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਠਹਿਰਨ ਦੀ ਜਗ੍ਹਾ ਬਾਰੇ ਫ਼ੈਸਲਾ ਲਿਆ ਜਾਵੇਗਾ। ਸ਼ਰਨਾਰਥੀ ਮੁਹੰਮਦ ਅਮੀਨ ਨੇ ਕਿਹਾ ਕਿ ਅਸੇਹ ਦੇ ਪਾਣੀਆਂ ਵਿੱਚ ਫਸਣ ਤੋਂ ਪਹਿਲਾਂ ਉਹ ਮਲੇਸ਼ੀਆ ਜਾਣਾ ਚਾਹੁੰਦੇ ਸਨ। ਮਾਰਚ ਵਿੱਚ ਵੀ ਅਸੇਹ ਸੂਬੇ ਦੇ ਬਿਰੁਏਨ ਜ਼ਿਲ੍ਹੇ ‘ਚੋਂ 114 ਰੋਹਿੰਗਿਆ ਸ਼ਰਨਾਰਥੀ ਮਿਲੇ ਸਨ। ਅਗਸਤ 2017 ਵਿੱਚ ਜਦੋਂ ਮਿਆਂਮਾਰ ਦੀ ਫ਼ੌਜ ਨੇ ਬਾਗੀਆਂ ਦੇ ਹਮਲਿਆਂ ਖ਼ਿਲਾਫ਼ ਜਵਾਬੀ ਕਾਰਵਾਈ ਕਰਨੀ ਸ਼ੁਰੂ ਕੀਤੀ ਸੀ, ਉਦੋਂ ਤੋਂ ਹੁਣ ਤੱਕ ਵੱਡੀ ਗਿਣਤੀ ਰੋਹਿੰਗੀਆ ਮੁਸਲਮਾਨ ਬੋਧੀ ਬਹੁਗਿਣਤੀ ਵਾਲੇ ਮਿਆਂਮਾਰ ਤੋਂ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿੱਚ ਜਾ ਚੁੱਕੇ ਹਨ। -ਏਪਮਹੀਨੇ ਤੋਂ ਵੱਧ ਸਮੇਂ ਤੋਂ ਕਿਸ਼ਤੀ ਵਿੱਚ ਸਫਰ ਕਰ ਰਹੇ 100 ਤੋਂ ਵੱਧ ਰੋਹਿੰਗੀਆ ਮੁਸਲਮਾਨ ਅੱਜ ਇੰਡੋਨੇਸ਼ੀਆ ਦੇ ਅਸੇਹ ਸੂਬੇ ਦੇ ਤੱਟ ਨੇੜੇ ਪੁੱਜੇ ਹਨ। ਇਹ ਮਿਆਂਮਾਰ ਤੋਂ ਸਮੁੰਦਰ ਦਾ ਖ਼ਤਰਨਾਕ ਸਫਰ ਕਰਨ ਵਾਲਾ ਸ਼ਰਨਾਰਥੀਆਂ ਦਾ ਇੱਕ ਹੋਰ ਗਰੁੱਪ ਹੈ। ਮੁਆਰਾ ਬਾਟੂ ਪੁਲੀਸ ਮੁਖੀ ਹਰਮਨ ਸਪੁਤਰਾ ਨੇ ਦੱਸਿਆ ਕਿ ਸਥਾਨਕ ਮਛੇਰਿਆਂ ਨੇ ਸਵੇਰੇ ਮਿਊਨਾਸਾਹ ਬਾਰੋ ਪਿੰਡ ਨੇੜੇ 110 ਰੋਹਿੰਗੀਆ ਨੂੰ ਦੇਖਿਆ।ਇਨ੍ਹਾਂ ‘ਚੋਂ 65 ਪੁਰਸ਼ ਅਤੇ 27 ਮਹਿਲਾਵਾਂ ਸਨ। ਸਥਾਨਕ ਅਧਿਕਾਰੀ ਵੱਲੋਂ ਸ਼ਰਨਾਰਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹ ਕਾਫੀ ਕਮਜ਼ੋਰ ਅਤੇ ਭੁੱਖੇ ਲੱਗ ਰਹੇ ਸਨ। ਸਿਹਤ ਜਾਂਚ ਲਈ ਉਨ੍ਹਾਂ ਨੂੰ ਪਿੰਡ ਦੇ ਕਮਿਊਨਿਟੀ ਹਾਲ ਵਿੱਚ ਲਿਜਾਇਆ ਗਿਆ ਹੈ।ਇਸ ਮਗਰੋਂ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਠਹਿਰਨ ਦੀ ਜਗ੍ਹਾ ਬਾਰੇ ਫ਼ੈਸਲਾ ਲਿਆ ਜਾਵੇਗਾ। ਸ਼ਰਨਾਰਥੀ ਮੁਹੰਮਦ ਅਮੀਨ ਨੇ ਕਿਹਾ ਕਿ ਅਸੇਹ ਦੇ ਪਾਣੀਆਂ ਵਿੱਚ ਫਸਣ ਤੋਂ ਪਹਿਲਾਂ ਉਹ ਮਲੇਸ਼ੀਆ ਜਾਣਾ ਚਾਹੁੰਦੇ ਸਨ। ਮਾਰਚ ਵਿੱਚ ਵੀ ਅਸੇਹ ਸੂਬੇ ਦੇ ਬਿਰੁਏਨ ਜ਼ਿਲ੍ਹੇ ‘ਚੋਂ 114 ਰੋਹਿੰਗਿਆ ਸ਼ਰਨਾਰਥੀ ਮਿਲੇ ਸਨ। ਅਗਸਤ 2017 ਵਿੱਚ ਜਦੋਂ ਮਿਆਂਮਾਰ ਦੀ ਫ਼ੌਜ ਨੇ ਬਾਗੀਆਂ ਦੇ ਹਮਲਿਆਂ ਖ਼ਿਲਾਫ਼ ਜਵਾਬੀ ਕਾਰਵਾਈ ਕਰਨੀ ਸ਼ੁਰੂ ਕੀਤੀ ਸੀ, ਉਦੋਂ ਤੋਂ ਹੁਣ ਤੱਕ ਵੱਡੀ ਗਿਣਤੀ ਰੋਹਿੰਗੀਆ ਮੁਸਲਮਾਨ ਬੋਧੀ ਬਹੁਗਿਣਤੀ ਵਾਲੇ ਮਿਆਂਮਾਰ ਤੋਂ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿੱਚ ਜਾ ਚੁੱਕੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.