ਰੁੱਸੇ ਆਗੂਆਂ ਦਾ ‘ਆਪ’ ‘ਚ ਵਾਪਿਸ ਆਉਣ ਦਾ ਐਲਾਨ
ਨਾਭਾ : ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ‘ਚੋਂ ਮੁਅੱਤਲ ਕਰਨ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਡਿੱਗਦੇ ਗ੍ਰਾਫ ਨੂੰ ਦੇਖਦਿਆਂ, ਹੁਣ ਆਪ ਆਗੂ ਪਾਰਟੀ ਨੂੰ ਇੱਕਜੁੱਟ ਕਰਨ ਦਾ ਹਰ ਸੰਭਵ ਯਤਨ ਕਰਨ ਲੱਗੇ ਹਨ। ਪਾਰਟੀ ਆਗੂਆਂ ਵੱਲੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਰੁੱਸੇ ਆਗੂਆਂ ਅਤੇ ਵਰਕਰਾਂ ਨੂੰ ਮਨਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਪਾਰਟੀ ਕੋਰ ਕਮੇਟੀ ਦੇ ਚੇਅਰਪਰਸਨ ਪ੍ਰਿੰਸੀਪਲ ਬੁੱਧ ਰਾਮ, ਨਾਭਾ ‘ਚ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗਿਆਨ ਸਿੰਘ ਮੂੰਗੋ ਦੇ ਘਰ ਪਹੁੰਚੇ। ਜਿਥੇ ਉਨ੍ਹਾਂ ਸੁਖਪਾਲ ਖਹਿਰਾ ਤੇ ਤਿੱਖੇ ਸ਼ਬਦੀ ਵਾਰ ਕੀਤੇ, ਪ੍ਰਿੰਸੀਪਲ ਬੁੱਧ ਰਾਮ ਮੁਤਾਬਕ ਸੁਖਪਾਲ ਖਹਿਰਾ ਹਮੇਸ਼ਾ ਅਰਵਿੰਦ ਕੇਜਰੀਵਾਲ ਤੋਂ ਉਲਟ ਗੱਲ ਕਰਦੇ ਹਨ।
Read Also ‘ਆਪ’ ਆਗੂਆਂ ਨੇ ਕੈਪਟਨ ਦੀ ਰਿਹਾਇਸ਼ ਵੱਲ ਕੀਤਾ ਕੂਚ
ਦੂਜੇ ਪਾਸੇ ਪ੍ਰਿੰਸੀਪਲ ਬੁੱਧ ਰਾਮ ਅਤੇ ਹੋਰਨਾਂ ਆਗੂਆਂ ਨੂੰ ਮਿਲਣ ਤੋਂ ਬਾਅਦ, ਗਿਆਨ ਸਿੰਘ ਮੂੰਗੋ ਅਤੇ ਦੂਜੇ ਪਾਰਟੀ ਵਰਕਰਾਂ ਨੇ, ਆਪ ਸਾਥ ਦੇਣ ਦਾ ਐਲਾਨ ਕੀਤਾ। ਖੈਰ ਹੁਣ ਪਾਰਟੀ ਚੋਂ ਮੁਅੱਤਲ ਹੋਣ ਤੋਂ ਬਾਅਦ ਸੁਖਪਾਲ ਖਹਿਰਾ 7 ਵਿਧਾਇਕ ਆਪਣੇ ਨਾਲ ਹੋਣ ਦਾ ਦਾਅਵਾ ਕਰ ਰਹੇ ਨੇ, ਤੇ ਦੂਜੇ ਪਾਰਟੀ ਆਮ ਆਦਮੀ ਪਾਰਟੀ ਆਪਣੇ ਆਗੂਆਂ ਨੂੰ ਮਨਾਉਣ ਲਈ ਜੀਅ ਤੋੜ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਵਿੱਚ ਦਿਵਾਲੀ ਤੋਂ ਬਾਅਦ ਆਪ ਚ ਹੋਰ ਕਿਹੜਾ ਨਵਾਂ ਧਮਾਕਾ ਹੁੰਦਾ ਹੈ, ਦੇਖਣਾ ਲਾਜ਼ਮੀ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.