ਰਾਫ਼ੇਲ, ਸਬਰੀਮਾਲਾ ਤੇ ਰਾਹੁਲ ਗਾਂਧੀ ਮਾਮਲੇ ‘ਤੇ ਸੁਪਰੀਮ ਕੋਰਟ ਸੁਣਾਏਗਾ ਅੱਜ ਫੈਸਲਾ
ਸੁਪਰੀਮ ਕੋਰਟ ਅੱਜ ਵੀਰਵਾਰ 14 ਨਵੰਬਰ ਨੂੰ ਰਾਫ਼ੇਲ ਸੌਦਾ ਤੇ ਸਬਰੀਮਾਲਾ ਮੰਦਰ ਜਿਹੇ ਦੋ ਅਹਿਮ ਮਾਮਲਿਆਂ ’ਤੇ ਆਪਣਾ ਫ਼ੈਸਲਾ ਸੁਣਾਏਗੀ। ਇਸਦੇ ਨਾਲ ਹੀ ਅਦਾਲਤ ਅੱਜ ਹੀ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਰੁੱਧ ਦਰਜ ਰਾਫ਼ੇਲ ਸੌਦੇ ਨਾਲ ਜੁੜੇ ਮਾਨਹਾਨੀ ਦੇ ਮਾਮਲੇ ’ਚ ਵੀ ਫ਼ੈਸਲਾ ਸੁਣਾਏਗੀ।
ਸੁਪਰੀਮ ਕੋਰਟ ‘ਚ ਸੀ.ਜੀ.ਆਈ. ਗੋਗੋਈ ਦੀ ਅਗਵਾਈ ਵਾਲੀ 3 ਜੱਜਾਂ ਦੀ ਬੈਂਚ ਅੱਜ ਰਾਫ਼ੇਲ ਸੌਦਾ ਮਾਮਲੇ ‘ਤੇ ਫੈਸਲਾ ਸੁਣਾਏਗੀ |ਪਿਛਲੇ ਵਰ੍ਹੇ 14 ਦਸੰਬਰ ਨੂੰ 36 ਰਾਫ਼ੇਲ ਜੈੱਟ ਹਵਾਈ ਜਹਾਜ਼ਾਂ ਦੇ ਸੌਦੇ ਨੂੰ ਕਾਇਮ ਰੱਖਣ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ’ਚ ਜਾਇਜ਼ਾ (ਨਜ਼ਰਸਾਨੀ) ਪਟੀਸ਼ਨ ਦਾਇਰ ਕੀਤੀ ਗਈ ਸੀ।
ਇਸਦੇ ਨਾਲ ਹੀ ਸਬਰੀਮਾਲਾ ਮੰਦਰ ਵਿੱਚ ਸਾਰੇ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਦੀ ਇਜਾਜ਼ਤ ਦੇਣ ਦੇ ਫ਼ੈਸਲੇ ਵਿਰੁੱਧ ਵੀ ਦਾਇਰ ਕੀਤੀਆਂ ਸਮੀਖਿਆ ਪਟੀਸ਼ਨਾਂ ਦਾ ਵੀ ਸੁਪਰੀਮ ਕੋਰਟ ਆਪਣਾ ਫ਼ੈਸਲਾ ਦੇਵੇਗੀ ।
ਸੁਪਰੀਮ ਕੋਰਟ ਸਬਰੀਮਾਲਾ ਅਤੇ ਰਾਫੇਲ ਸੌਦਾ ਮਾਮਲਿਆਂ ‘ਚ ਦਾਇਰ ਮੁੜ ਵਿਚਾਰ ਪਟੀਸ਼ਨਾਂ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ‘ਚੌਂਕੀਦਾਰ ਹੀ ਚੋਰ ਹੈ‘ ਵਾਲੇ ਬਿਆਨ ਨੂੰ ਲੈ ਕਿ ਦਾਇਰ ਇਕ ਮਾਨਹਾਨੀ ਪਟੀਸ਼ਨ ‘ਤੇ ਵੀ ਅੱਜ ਹੀ ਫੈਸਲਾ ਸੁਣਾਏਗਾ|ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾ–ਮੁਕਤ ਹੋਣ ਵਾਲੇ ਹਨ। ਜਸਟਿਸ ਸ਼ਰਦ ਅਰਵਿੰਦ ਬੋਬੜੇ ਉਨ੍ਹਾਂ ਦੀ ਜਗ੍ਹਾ ਲੈਣਗੇ। ਇਸੇ ਲਈ ਦੇਸ਼ ਦੇ ਅਹਿਮ ਮੁੱਦਿਆਂ ਨਾਲ ਜੁੜੇ ਮਾਮਲਿਆਂ ਦੇ ਫ਼ੈਸਲਿਆਂ ਦੀ ਆਸ ਪ੍ਰਗਟਾਈ ਜਾ ਰਹੀ ਹੈ।
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.