SportsBreaking NewsD5 specialNews

ਰਾਹਤ : ਦਰਸ਼ਕਾਂ ਨਾਲ ਭਰੇ ਸ‍ਟੇਡੀਅਮ ‘ਚ ਖੇਡੀ ਜਾਵੇਗੀ India – England ਟੈਸ‍ਟ ਸੀਰੀਜ਼

ਨਵੀਂ ਦਿੱਲੀ : ਭਾਰਤ – ਇੰਗਲੈਂਡ ਟੈਸਟ ਸੀਰੀਜ਼ ਨਾਲ ਕ੍ਰਿਕੇਟ ਪ੍ਰੇਮੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦੋਵਾਂ ਦੇਸ਼ਾਂ ਦੇ ਵਿੱਚ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਲਈ ਦਰਸ਼ਕਾਂ ਨੂੰ ਮੈਚ ਦੇਖਣ ਦੀ ਆਗਿਆ ਦੇ ਦਿੱਤੀ ਗਈ ਹੈ। ਮਤਲਬ ਇਸ ਵਾਰ ਟੈਸਟ ਸੀਰੀਜ਼ ‘ਚ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਵੇਗਾ। ਦਰਅਸਲ ਕੋਰੋਨਾ ਮਹਾਮਾਰੀ ਦੇ ਕਾਰਨ ਮੈਚ ਖਾਲੀ ਸ‍ਟੇਡੀਅਮ ਜਾਂ ਸੀਮਿਤ ਦਰਸ਼ਕਾਂ ਦੇ ਵਿੱਚ ਹੀ ਖੇਡੇ ਜਾ ਰਹੇ ਸਨ। ਭਾਰਤ ਅਤੇ ‍ਨਿਊਜੀਲੈਂਡ ਦੇ ਵਿੱਚ ਪਿਛਲੇ ਮਹੀਨੇ ਖੇਡਿਆ ਗਿਆ ਵਰਲ‍ਡ ਟੈਸ‍ਟ ਚੈਂਪੀਅਨਸ਼ਿਪ ਦਾ ਫਾਇਨਲ ਵੀ ਸਾਉਥੈਂਪ‍ਟਨ ਵਿੱਚ ਸੀਮਿਤ ਦਰਸ਼ਕਾਂ ਦੇ ਸਾਹਮਣੇ ਹੀ ਖੇਡਿਆ ਗਿਆ ਸੀ। ਕਰੀਬ 4 ਹਜ਼ਾਰ ਦਰਸ਼ਕਾਂ ਨੂੰ ਹੀ ਆਗਿਆ ਦਿੱਤੀ ਗਈ ਸੀ।

ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ‘ਚ ਖੜਕੀ ! ਹੋ ਗਏ ਆਹਮੋ ਸਾਹਮਣੇ ! ਵਿਰੋਧੀ ਹੋਏ ਖੁਸ਼ !

ਭਾਰਤ ਅਤੇ ਇੰਗ‍ਲੈਂਡ ਦੇ ਵਿੱਚ 5 ਟੈਸ‍ਟ ਮੈਚਾਂ ਦੀ ਸੀਰੀਜ਼ ਦਰਸ਼ਕਾਂ ਨਾਲ ਭਰੇ ਸ‍ਟੇਡੀਅਮ ‘ਚ ਖੇਡੇ ਜਾਣ ਦੀ ਖ਼ਬਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਕੋਵਿਡ 19 ਸਬੰਧਤ ਪ੍ਰਤੀਬੰਧਾਂ ਨੂੰ ਹਟਾਏ ਜਾਣ ਤੋਂ ਬਾਅਦ ਆਈ। ਫਿਲਹਾਲ ਭਾਰਤੀ ਖਿਡਾਰੀ ਹੁਣ 20 ਦਿਨ ਦੇ ਬ੍ਰੇਕ ‘ਤੇ ਹਨ। ਵਿਸ਼ਵ ਟੈਸ‍ਟ ਚੈਂਪੀਅਨਸ਼ਿਪ ਫਾਈਨਲ ਤੋਂ ਬਾਅਦ ਭਾਰਤੀ ਖਿਡਾਰੀਆਂ ਨੂੰ 20 ਦਿਨ ਦਾ ਬ੍ਰੇਕ ਦਿੱਤਾ ਗਿਆ। ਸਾਰੇ ਖਿਡਾਰੀ 14 ਜੁਲਾਈ ਨੂੰ ਲੰਡਨ ‘ਚ ਹੀ ਵਾਪਸ ਤੋਂ ਇਕੱਠੇ ਹੋਣਗੇ ਅਤੇ ਉਸ ਤੋਂ ਬਾਅਦ ਨਾਟਿੰਘਮ ਲਈ ਰਵਾਨਾ ਹੋਣਗੇ, ਜਿੱਥੇ ਪਹਿਲਾ ਟੈਸ‍ਟ ਮੈਚ ਖੇਡਿਆ ਜਾਵੇਗਾ। ਕੁਝ ਖਿਡਾਰੀ ਪਰਿਵਾਰ ਦੇ ਨਾਲ ਘੁੰਮ ਰਹੇ ਹਨ ਤਾਂ ਕੁਝ ਵਿੰਬਲਡਨ ਅਤੇ ਯੂਰੋ ਕੱਪ ਦਾ ਮਜ਼ਾ ਲੈ ਰਹੇ ਹਨ।

ਗੁਰਦਾਸਪੁਰ ਗੋਲੀਕਾਂਡ ਮਾਮਲੇ ‘ਚ ਨਵਾਂ ਮੋੜ ਹੋਏ ਵੱਡੇ ਖੁਲਾਸੇ! ਅਸਲ ਸੱਚ ਆਇਆ ਸਾਹਮਣੇ!

ਵਰਲ‍ਡ ਟੈਸ‍ਟ ਚੈਂਪੀਅਨਸ਼ਿਪ ਦੇ ਇਤਿਹਾਸਿਕ ਫਾਇਨਲ ‘ਚ ਭਾਰਤ ਨੂੰ 8 ਵਿਕੇਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਵਿਰਾਟ ਕੋਹਲੀ ਦੀ ਟੀਮ ਦੇ ਸਾਹਮਣੇ ਇੰਗ‍ਲੈਂਡ ਦੀ ਚੁਣੋਤੀ ਹੈ। ਇਤਿਹਾਸਿਕ ਫਾਇਨਲ ‘ਚ ਭਾਰਤ ਨੇ ਪਹਿਲੀ ਪਾਰੀ ‘ਚ 217 ਦੌੜਾਂ ਬਣਾਈਆਂ ਸਨ। ਜਵਾਬ ‘ਚ ਕੀਵੀ ਟੀਮ ਨੇ 249 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ‘ਚ ਟੀਮ ਇੰਡੀਆ 170 ਦੌੜਾਂ ਹੀ ਬਣਾ ਸਕੀ ਅਤੇ ਕੀਵੀ ਟੀਮ ਨੂੰ ਜਿੱਤ ਲਈ 139 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਨੇ 2 ਵਿਕੇਟਾਂ ਗਵਾ ਕੇ ਟੀਚਾ ਹਾਸਲ ਕਰ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button