Breaking NewsD5 specialNewsPunjab

ਰਾਮ ਰਹੀਮ ਦੀਆਂ ਆਸਾਂ ਤੇ ਫਿਰਿਆ ਪਾਣੀ, ਜੇਲ੍ਹ ਪ੍ਰਸ਼ਾਸਨ ਨੇ ਪੈਰੋਲ ਦੇਣ ਤੋਂ ਕੀਤਾ ਇਨਕਾਰ

ਰੋਹਤਕ : ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਦਾ ਸੁਪਨਾ ਇੱਕ ਵਾਰ ਫਿਰ ਟੁੱਟ ਗਿਆ ਹੈ। ਉਸਦੀ ਮਾਂ ਨੇ ਬਿਮਾਰੀ ਦਾ ਹਵਾਲਾ ਦੇ ਕੇ ਉਸਦੀ ਪੈਰੋਲ ਲਈ ਆਵੇਦਨ ਕੀਤਾ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਰਾਮ ਰਹੀਮ ਦੇ ਪੈਰੋਲ ਤੋਂ ਬਾਹਰ ਆਉਣ ਦੇ ਸੁਪਨੇ ਨੂੰ ਤੋੜਦੇ ਹੋਏ ਉਸਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਤਿੰਨ ਹਫ਼ਤੇ ਦੀ ਪੈਰੋਲ ਹਾਸਲ ਕਰਨਾ ਚਾਹੁੰਦਾ ਸੀ। ਗੁਰਮੀਤ ਰਾਮ ਰਹੀਮ ਦੀ ਮਾਂ ਨਸੀਬ ਕੌਰ ਦੇ ਵੱਲੋਂ ਪੈਰੋਲ ਦਾ ਆਵੇਦਨ ਭੇਜਿਆ ਗਿਆ ਸੀ। ਆਵੇਦਨ ‘ਚ ਆਪਣੀ ਬਿਮਾਰੀ ਦਾ ਹਵਾਲਾ ਦੇ ਕੇ 1 ਹਫ਼ਤੇ ਪਹਿਲਾਂ ਇਹ ਆਵੇਦਨ ਕੀਤਾ ਗਿਆ ਸੀ।

ਰਾਮ ਰਹੀਮ ਦੀ ਰਿਹਾਈ! ਜਥੇਦਾਰ Daduwal Exclusive, ਬਾਦਲਾਂ ਦੇ ਇਸ਼ਾਰੇ ‘ਤੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਕਈ ਵਾਰ ਪੈਰੋਲ ਲਈ ਕੋਸ਼ਿਸ਼ ਕਰ ਚੁੱਕਿਆ ਹੈ। ਸ਼੍ਰੀ ਅਕਾਲ ਤਖ਼ਤੇ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਕੋਰੋਨਾ ਦੇ ਬਹਾਨੇ ਹਰਿਆਣਾ ਸਰਕਾਰ ਗੁਰਮੀਤ ਰਾਮ ਰਹੀਮ ਨੂੰ ਪੈਰੋਲ ‘ਤੇ ਛੱਡ ਸਕਦੀ ਹੈ। ਅਕਾਲ ਤਖ਼ਤ ਦਾ ਕਹਿਣਾ ਸੀ ਕਿ ਅਜਿਹੇ ਮਾਹੌਲ ਵਿੱਚ ਜੇਕਰ ਰਾਮ ਰਹੀਮ ਨੂੰ ਪਰੋਲ ‘ਤੇ ਛੱਡਿਆ ਗਿਆ ਤਾਂ ਮਾਹੌਲ ਵਿਗੜੇਗਾ। ਉਥੇ ਹੀ ਪ੍ਰਸ਼ਾਸਨ ਦੁਆਰਾ ਪੈਰੋਲ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਇਨ੍ਹਾਂ ਆਰੋਪਾਂ ‘ਤੇ ਵਿਰਾਮ ਲੱਗ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button