Breaking NewsD5 specialNewsPunjab
ਰਾਜਪੁਰਾ ‘ਚ 18 ਨਵੇ ਕੇਸ ਕੋਰੋਨਾ ਪਾਜ਼ੀਟਿਵ ਆਏ ਸਾਹਮਣੇ
ਪਟਿਆਲਾ : ਪੰਜਾਬ ਚ ਕਰੋਨਾ ਦਾ ਕਹਿਰ ਦਿਨੋ ਦਿਨ ਵੱਧ ਦਾ ਜਾ ਰਿਹਾ ਹੈ ਦੱਸ ਦੇਈਏ ਕਿ ਬੀਤੇ ਦਿਨ ਰਾਜਪੁਰਾ ਚੋਂ 70 ਸੈਂਪਲ ਲਏ ਗਏ ਸਨ ਜਿੰਨਾ ਵਿਚੋਂ 18 ਦੀ ਪਾਜ਼ੀਟਿਵ ਕੋਰੋਨਾ ਕੇਸ ਪਾਏ ਜਾਣ ਦੀ ਪੁਸ਼ਟੀ ਪਟਿਆਲਾ ਦੇ ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਕੀਤੀ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਰਾਜਪੁਰਾ ਵਿਚ ਸਿਹਤ ਵਿਭਾਗ ਦੀਆਂ 16 ਟੀਮਾਂ ਵੱਲੋਂ 60 ਫ਼ੀਸਦੀ ਸਕਰੀਨਿੰਗ ਹੋ ਚੁਕੀ ਹੈ। ਜਿਸ ਦੇ ਚਲਦੇ ਰਾਜਪੁਰਾ ਵਿਚੋਂ 70 ਸੈਂਪਲ ਲਏ ਗਏ ਸੀ, ਇਹਨਾਂ ਵਿਚੋਂ 18 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਸਰਜਨ ਡਾ. ਮਲਹੋਤਰਾ ਦੇ ਦੱਸਣ ਮੁਤਾਬਿਕ ਕੋਰੋਨਾ ਪੀੜਤ ਨੂੰ ਜਲਦ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭੇਜਿਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.