ਯੂਕਰੇਨ ਨੇ ਰੂਸ ਉਤੇ ਦੁਨੀਆ ‘ਚ ‘ਹੰਗਰ ਗੇਮਜ਼’ ਖੇਡਣ ਦਾ ਲਾਇਆ ਦੋਸ਼
ਰੂਸ ਦਾ ਯੂਕਰੇਨ ਨਾਲ ਅਨਾਜ ਦੀ ਬਰਾਮਦਗੀ ਬਾਰੇ ਕਰਾਇਆ ਗਿਆ ਸਮਝੌਤਾ ਰੂਸ ਨੇ ਰੱਦ ਕਰ ਦਿੱਤਾ ਹੈ। ਇਹ ਸਮਝੌਤਾ ਸੰਯੁਕਤ ਰਾਸ਼ਟਰ ਵੱਲੋਂ ਕਰਾਇਆ ਗਿਆ ਸੀ।ਯੂਕਰੇਨ ਨੇ ਰੂਸ ਉਤੇ ਦੁਨੀਆ ‘ਚ ‘ਹੰਗਰ ਗੇਮਜ਼’ ਖੇਡਣ ਦਾ ਦੋਸ਼ ਲਾਇਆ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਨੇ ਡਰੋਨ ਹਮਲੇ ਕਰ ਕੇ ਕਾਲੇ ਸਾਗਰ ਵਿਚ ਰੂਸ ਦੇ ਜਹਾਜ਼ਾਂ ਦੀ ਫਲੀਟ ਨੂੰ ਨਿਸ਼ਾਨਾ ਬਣਾਇਆ ਹੈ।ਹਮਲੇ ਦਾ ਹਵਾਲਾ ਦੇ ਕੇ ਰੂਸ ਨੇ ਅਨਾਜ ਸਮਝੌਤਾ ਰੱਦ ਕਰ ਦਿੱਤਾ ਹੈ, ਜਦਕਿ ਯੂਕਰੇਨ ਨੇ ਹਮਲੇ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਸ ਕੋਲ ਆਪਣੇ ਹਥਿਆਰ ਹੀ ਸੰਭਾਲੇ ਨਹੀਂ ਜਾ ਰਹੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉਨ੍ਹਾਂ ਤੇ ਤੁਰਕੀ ਵੱਲੋਂ ਕਰਵਾਏ ਗਏ ਸਮਝੌਤੇ ਕਾਰਨ ਅਰਬਾਂ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਈ ਸੀ। ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਦਾ ਇਹ ਕਦਮ ਅਫ਼ਰੀਕਾ ਤੇ ਏਸ਼ੀਆ ਵਿਚ ਭੁੱਖਮਰੀ ਪੈਦਾ ਕਰਨ ਦਾ ਸਪੱਸ਼ਟ ਯਤਨ ਹੈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.