ਮੱਧ ਪ੍ਰਦੇਸ਼ ‘ਚ ਇੰਜੀਨੀਅਰਾਂ ਦੇ ਜਨੂੰਨ ਅਤੇ ਅਧਿਕਾਰੀਆਂ ਦੀ ਮਿਹਨਤ ਨੇ ਸਿਰਫ ਦੋ ਦਿਨ ‘ਚ ਲਗਾਇਆ ਆਕਸੀਜਨ ਪਲਾਂਟ
ਨਵੀਂ ਦਿੱਲੀ : ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ ਭਾਰਤ ‘ਚ ਆਕਸੀਜਨ ਦੀ ਕਮੀ ਹੋ ਗਈ ਹੈ। ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ‘ਚ ਇੰਜੀਨੀਅਰਾਂ ਦੀ ਲਗਨ ਅਤੇ ਅਧਿਕਾਰੀਆਂ ਦੀ ਮਿਹਨਤ ਨੇ ਸਿਰਫ ਦੋ ਦਿਨਾਂ ‘ਚ ਆਕਸੀਜਨ ਪਲਾਂਟ ਸਥਾਪਿਤ ਕਰ ਦਿੱਤਾ ਹੈ। ਇਸ ਪਲਾਂਟ ਨੂੰ ਚਾਲੂ ਕਰ ਹੁਣ ਇੱਕ ਦਿਨ ‘ਚ 100 ਸਿਲੰਡਰ ਭਰੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਆਕਸੀਜਨ ਦੀ ਸਪਲਾਈ ਲਈ ਸੁਪਰ ਸਪੈਸ਼ਲਿਟੀ ਹਸਪਤਾਲ ‘ਚ ਕੇਵਲ ਦੋ ਦਿਨਾਂ ‘ਚ ਲਗਾਤਾਰ ਕੰਮ ਕਰਕੇ ਇਸ ਆਕਸੀਜਨ ਪਲਾਂਟ ਨੂੰ ਸਥਾਪਤ ਕੀਤਾ ਗਿਆ ਹੈ।
🔴LIVE | ਬੀਜੇਪੀ ਦਾ ਹੋਵੇਗਾ ਸਫਾਇਆ? ਕੀ ਹੋਵੇਗਾ ਕਿਸਾਨ ਅੰਦੋਲਨ ਦਾ ਅਸਰ, ਦੇਖੋ ਚੋਣਾਂ ਦੀ ਮਹਾ ਕਵਰੇਜ
ਇਸ ਪਲਾਂਟ ਨਾਲ 29 ਅਪ੍ਰੈਲ ਤੋਂ ਨਿੱਤ 100 ਸਿਲੰਡਰਾਂ ਵਿੱਚ ਆਕਸੀਜਨ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਸੁਪਰ ਸਪੈਸ਼ਲਿਟੀ ਹਸਪਤਾਲ ‘ਚ ਮੰਗ ਦੇ ਅਨੁਸਾਰ ਆਕਸੀਜਨ ਦੀ 100 – ਫ਼ੀਸਦੀ ਸਪਲਾਈ ਹੋ ਜਾਵੇਗੀ, ਉਥੇ ਹੀ ਜੇਕਰ ਸੰਜੈ ਗਾਂਧੀ ਹਸਪਤਾਲ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ ਤਾਂ ਉਸਨੂੰ ਆਕਸੀਜਨ ਵੀ ਉਪਲੱਬਧ ਕਰਵਾਈ ਜਾ ਸਕੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.