Breaking NewsD5 specialNewsPunjabTop News

ਮੌਸਮ ਵਿਭਾਗ ਨੇ ਕੀਤੀ ਭਵਿੱਖਵਾਣੀ, ਅਗਲੇ 4 ਦਿਨਾਂ ਦੌਰਾਨ ਅਜਿਹਾ ਰਹੇਗਾ ਪੰਜਾਬ ਦਾ ਮੌਸਮ

ਜਲੰਧਰ : ਪੰਜਾਬ ਦੇ ਮੌਸਮ ਲਈ ਆਉਣ ਵਾਲੇ 4 ਦਿਨਾਂ ਦੌਰਾਨ ਕਾਫ਼ੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ ਰਾਜਸਥਾਨ ‘ਚ ਧੂੜ ਭਰੀ ਹਨ੍ਹੇਰੀ ਚੱਲਣ ਨਾਲ ਪੰਜਾਬ ਦੇ ਅਸਮਾਨ ‘ਚ ਵੀ ਧੂੜ ਦਾ ਗ਼ੁਬਾਰ ਚੜ੍ਹਿਆ ਰਹੇਗਾ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਹਿਮਾਚਲ ‘ਚ ਮੀਂਹ ਪੈਣ ਕਾਰਨ ਪੰਜਾਬ ‘ਚ ਵੀ ਬੱਦਲ ਛਾਏ ਰਹਿ ਸਕਦੇ ਹਨ। ਇਸ ਤੋਂ ਇਲਾਵਾ ਹਿਮਾਚਲ ਦੇ ਨਾਲ ਲੱਗਦੇ ਕੁਝ ਇਲਾਕਿਆਂ ‘ਚ ਵੀ ਹੱਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ‘ਚ ਰਾਤ  ਦੇ ਤਾਪਮਾਨ ‘ਚ ਗਿਰਾਵਟ ਜਾਰੀ ਰਹੇਗੀ।

🔴LIVE | ਰਾਜੇਵਾਲ ਨੇ ਕਰਤਾ ਵੱਡਾ ਐਲਾਨ ! ਡਰੀ ਮੋਦੀ ਸਰਕਾਰ ! ਕੇਂਦਰ ਨੇ ਬਦਲਿਆ ਫੈਸਲਾ!

ਦੱਸ ਦਈਏ ਕਿ ਸ਼ਨੀਵਾਰ  – ਐਤਵਾਰ ਸਵੇਰੇ ਜਲੰਧਰ ਅਤੇ ਕਪੂਰਥਲਾ ‘ਚ ਤਾਪਮਾਨ ਡਿੱਗ ਕੇ 9 . 4 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਸੀ। ਇਸ ਤੋਂ ਇਲਾਵਾ ਦੂਜਾ ਸਭ ਤੋਂ ਠੰਡੀ ਰਾਤ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਰਿਹਾ, ਇੱਥੇ ਪਾਰਾ 11.1 ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨ ਬੱਦਲ ਛਾਏ ਰਹਿਣ ਨਾਲ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ। ਐਤਵਾਰ ਨੂੰ ਪੰਜਾਬ ਵਿਚ ਔਸਤ ਤਾਪਮਾਨ 34 ਡਿਗਰੀ ਰਿਹਾ ਪਰ ਲਗਾਤਾਰ ਚੱਲ ਰਹੀਆਂ ਪੱਛਮੀ ਹਵਾਵਾਂ ਨਾਲ ਠੰਡਕ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button