NewsBreaking NewsD5 specialIndiaPunjab

ਮੋਦੀ ਸਰਕਾਰ ਦੇ ਐਵਾਰਡ ਨੂੰ ਠੋਕਰ ਮਾਰੀ

ਨਵੀਂ ਦਿੱਲੀ : ਭਾਰਤ ਸਰਕਾਰ ਦੇਸ਼ ਦੀਆਂ ਪ੍ਰੇਰਣਾਦਾਇਕ ਮਹਿਲਾਵਾਂ ਨੂੰ ਬੀਤੇ ਦਿਨ ਸਨਮਾਨਿਤ ਕੀਤਾ ਹੈ ਪਰ ਇਕ 8 ਸਾਲ ਦੀ ਬੱਚੀ ਲਿਕੀਪ੍ਰੀਆ ਕੰਗੁਜਾਮ ਨੇ ਇਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕੌਣ ਹੈ ਲਿਕੀਪ੍ਰੀਆ ਤੇ ਕਿਉਂ ਉਸ ਨੇ ਇਸ ਪੁਰਸਕਾਰ ਨੂੰ ਠੋਕਰ ਮਾਰੀ ਹੈ। ਭਾਰਤ ਦੇ ਮਣੀਪੁਰ ਸੂਬੇ ਦੀ ਰਹਿਣ ਵਾਲੀ ਲਿਕੀਪ੍ਰੀਆ ਕੰਗੁਜਾਮ ਦੇਸ਼ ‘ਚ ਵਧ ਰਹੇ ਹਵਾ ਪ੍ਰਦੂਸ਼ਣ ਖ਼ਿਲਾਫ਼ ਆਵਾਜ਼ ਚੁੱਕਦੀ ਹੈ। ਉਹ ਸਕੂਲਾਂ ‘ਚ ਛੋਟੇ ਬੱਚਿਆਂ ਨੂੰ ਵਾਤਾਵਰਣ ਬਾਰੇ ਪੜ੍ਹਾਉਣ ਦੀ ਹਮਾਇਤ ਕਰਦੀ ਹੈ।

ਮੋਦੀ ਸਰਕਾਰ ਦੇ ਐਵਾਰਡ ਨੂੰ ਠੋਕਰ ਮਾਰੀ | licypriya kangujam | Women’s Day

ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ‘ਚ ਇਹ ਟਵੀਟ ਕੀਤਾ ਸੀ ਕਿ ਉਹ ਅਜਿਹੀ ਔਰਤਾਂ ਅਤੇ ਕੁੜੀਆਂ ਦਾ ਸਨਮਾਨ ਕਰਨਗੇ ਜੋ ਦੁਨੀਆਂ ਲਈ ਪ੍ਰੇਰਣਾ ਸਰੋਤ ਹਨ। ਇਹਨਾਂ ‘ਚ ਲਿਕੀਪ੍ਰੀਆ ਕੰਗੁਜਾਮ ਦਾ ਨਾਮ ਵੀ ਸ਼ਾਮਲ ਹੈ ਪਰ ਉਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟਵੀਟ ਕਰਕੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਜੇ ਤੁਸੀਂ ਮੇਰੀ ਆਵਾਜ਼ ਨਹੀਂ ਸੁਣ ਸਕਦੇ ਤਾਂ ਕਿਰਪਾ ਕਰਕੇ ਮੈਨੂੰ ਸਨਮਾਨ ਵੀ ਨਾ ਦਿਓ। ਕਾਂਗਰਸ ਨੇ ਜਦੋਂ ਲਿਕੀਪ੍ਰੀਆ ਦੇ ਫ਼ੈਸਲੇ ‘ਤੇ ਟਵੀਟ ਕੀਤਾ ਤਾਂ ਲਿਕੀਪ੍ਰੀਆ ਨੇ ਰਿਪਲਾਈ ਕਰਦਿਆਂ ਸਵਾਲ ਪੁੱਛਿਆ ਕਿ ਤੁਹਾਡੇ ਕਿੰਨੇ ਮੈਂਬਰ ਪਾਰਲੀਮੈਂਟ ਲੋਕ ਸਭਾ ਤੇ ਰਾਜ ਸਭਾ ‘ਚ ਵਾਤਾਵਰਣ ਬਾਰੇ ਮੇਰੀਆਂ ਮੰਗਾਂ ਰੱਖਣਗੇ।

ਗ਼ਰੀਬ ਪਰਿਵਾਰ ਦੀ ਕੁੜੀ ਬਣੀ ਥਾਣੇਦਾਰਨੀ, ਮਾਂ ਨੇ ਕਿਹਾ ਸੀ- ਘਰ ਨਾ ਵੜੀਂ | SI Gurpreet Kaur Chahal

ਸਵਾਲ ਇਹ ਵੀ ਕਿ ਮੇਰੀ ਆਵਾਜ਼ ਨੂੰ ਕੌਣ ਚੁੱਕੇਗਾ। ਪਿਛਲੇ ਸਾਲ ਵਰਲਡ ਚਿਲਡਰਨ ਪੀਸ ਪੁਰਸਕਾਰ ਨਾਲ ਵੀ ਲਿਕੀਪ੍ਰੀਆ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਖ਼ੁਦ ਨੂੰ ਭਾਰਤ ਦੀ ਗਰੇਟਾ ਥਨਬਰਗ ਕਿਹਾ ਜਾਣਾ ਉਸ ਨੂੰ ਪਸੰਦ ਨਹੀਂ। ਗਰੇਟਾ ਥਨਬਰਗ ਸਵੀਡਨ ਦੀ ਰਹਿਣ ਵਾਲੀ ਹੈ ਜੋ ਵਾਤਾਵਰਣ ਤਬਦੀਲੀ ਬਾਰੇ ਲਿਕੀਪ੍ਰੀਆ ਵਾਂਗ ਆਵਾਜ਼ ਬੁਲੰਦ ਕਰ ਰਹੀ ਹੈ। ਖੈਰ, ਲਿਕੀਪ੍ਰੀਆ ਦੇ ਪੁਰਸਕਾਰ ਠੁਕਰਾਉਣ ‘ਤੇ ਉਹ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਵਿੱਚ ਆ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button