NewsBreaking NewsD5 specialIndiaPoliticsPunjab

ਮੋਦੀ ਨੂੰ ਵੋਟਾਂ ਵੇਲੇ ਯਾਦ ਆਏ ਸਫ਼ਾਈ ਕਰਮਚਾਰੀ, ਆਪਣੇ ਹੱਥਾਂ ਨਾਲ ਧੋਤੇ ਪੈਰ (ਵੀਡੀਓ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ ਚਾਹੇ ਉਨ੍ਹਾਂ ਦਾ ਭਾਸ਼ਣ ਹੋਵੇ ਜਾਂ ਫਿਰ ਪਹਿਰਾਵੇ ਦੀ ਗੱਲ ਹੋਵੇ। ਹੁਣ ਇੱਕ ਵਾਰ ਫਿਰ ਮੋਦੀ ਸੁਰਖੀਆਂ ‘ਚ ਨੇ, ਜਿਸ ਦਾ ਕਾਰਨ ਹੈ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਨਰਿੰਦਰ ਮੋਦੀ 5 ਲੋਕਾਂ ਦੇ ਪੈਰ ਧੌਦੇ ਨਜ਼ਰ ਆ ਰਹੇ ਨੇ, ਐਨਾ ਹੀ ਨਹੀਂ ਪੈਰ ਧੋਣ ਤੋਂ ਬਾਅਦ ਉਹ ਪੈਰਾਂ ਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ ਕਰ ਰਹੇ ਨੇ, ਉਨ੍ਹਾ ਦਾ ਸਨਮਾਨ ਵੀ ਕਰ ਰਹੇ ਨੇ।

Read Also ਜੋ ਕੰਮ ਨਾ ਕਰ ਸਕੀ ਮੋਦੀ ਤੇ ਕੈਪਟਨ ਸਰਕਾਰ, ਉਹ ਕੰਮ ਪੰਜਾਬੀਆਂ ਨੇ ਲਾਤਾ ਸਿਰੇ

ਤੁਸੀ ਵੀ ਵੀਡੀਓ ਦੇਖ ਕੇ ਸੋਚ ਰਹੇ ਹੋਵੇਗੇ ਆਖਿਰਕਾਰ ਇਹ ਕੌਣ ਨੇ ਜਿਹਨਾ ਦੇ ਪ੍ਰਧਾਨ ਮੰਤਰੀ ਮੋਦੀ ਪੈਰ ਧੋ ਰਹੇ ਨੇ, ਹੁਣ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੀ ਪੂਰੀ ਸੱਚਾਈ। ਦਰਅਸਲ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਮੰਤਰੀ ਮੋਦੀ ਜੀ ਕੁੰਭ ਮੇਲੇ ‘ਚ ਡੁੱਬਕੀ ਲਗਾਉਣ ਪਹੁੰਚੇ, ਉਸ ਸਮੇਂ ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਦੇ ਪੈਰ ਧੋਤੇ ਸੀ। ਇਸ ਵੀਡੀਓ ਨੂੰ ਪ੍ਰਧਾਨ ਮੰਤਰੀ ਨਰਿੰਦਰ ਆਪਣੇ ਟਵੀਟ ਜ਼ਰੀਏ ਵੀ ਪੋਸਟ ਕੀਤਾ ਹੈ ਤੇ ਲਿਖਿਆ ਕਿ ਮੈ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕਰਦਾ ਹਾਂ, ਜਿਹਨਾ ਨੇ ਸੱਵਛ ਭਾਰਤ ਦੇ ਸੁਪਨੇ ਨੂੰ ਪੂਰਾ ਕਰਨਾ ਦਾ ਬੀੜਾ ਉਠਾਇਆ ਹੈ। ਮੈ ਸੱਵਛ ਭਾਰਤ ‘ਚ ਯੋਗਦਾਨ ਦੇਣ ਵਾਲੇ ਹਰ ਵਿਅਕਤੀ ਨੂੰ ਸਲਾਮ ਕਰਦਾ ਹਾਂ।

ਟਵੀਟਰ ‘ਤੇ ਕਈਆਂ ਨੇ ਇਸ ਵਾਲ ਚੁੱਕੇ, ਕਈਆਂ ਲੋਕਾਂ ਨੇ ਇਸ ਦੀ ਤਾਰੀਫ ਵੀ ਕੀਤੀ ਹੈ, ਲੋਕਾਂ ਦਾ ਕਹਿਣਾ ਕਿ ਹੁਣ ਸੱਤਾ ਸਵਾਲ ਹੈ, ਸੱਤਾ ਦੇ ਲਾਲਚ ਮੋਦੀ ਤੋਂ ਜੋ ਮਰਜੀ ਕਰਵਾ ਲਓ, ਦੂਜੇ ਪਾਸੇ ਕਈ ਲੋਕ ਮੋਦੀ ਦੇ ਹੱਕ ਉਤਰੇ ਨੇ , ਉਨ੍ਹਾ ਦਾ ਕਹਿਣਾ ਹੈ ਕਿ 70 ਸਾਲ `ਚ ਪਹਿਲੀ ਵਾਰ ਅਜਿਹਾ ਹੋਇਆ ਕੀ ਕਿਸੇ ਪ੍ਰਧਾਨ ਮੰਤਰੀ ਨੇ ਸਫ਼ਾਈ ਕਰਮਚਾਰੀ ਦੇ ਪੈਰ ਧੋਤੇ ਹੋਣ, ਪਰ ਜੋ ਵੀ ਹੈ ਅਸੀ ਇਹ ਗੱਲ ਲੋਕਾਂ ‘ਤੇ ਛੱਡਦੇ ਹਾਂ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਜਿਹਾ ਕਰਨ ਨੂੰ ਕੀ ਸਮਝਿਆ ਜਾਵੇ, ਤੁਸੀ ਕਮੈਟ ਕਰਕੇ ਆਪਣੇ ਵਿਚਾਰ ਜਰੂਰ ਦੇਵੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button