ਮੋਗਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਦਾ ਇੱਕ ਰਿਕਸ਼ਾ ਚਾਲਕ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ। ਪਿੰਡ ਲੋਹਗੜ੍ਹ ਦੇ ਗੁਰਦੇਵ ਸਿੰਘ ਨੇ ਇੰਨੇ ਗਰੀਬ ਹੋਣ ਦੇ ਬਾਵਜੂਦ ਵੀ ਮਿਹਨਤ ਦਾ ਪੱਲਾ ਨਹੀਂ ਛੱਡਿਆ ਅਤੇ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਅਤੇ ਅੱਜ ਉਸ ਨੂੰ ਆਪਣੀ ਮਿਹਨਤ ਦਾ ਫਲ ਲਾਟਰੀ ਦੇ ਰੂਪ ਵਿੱਚ ਮਿਲਿਆ ਹੈ
ਇਸ ਸਮੇਂ ਉਨ੍ਹਾਂ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਲਗਾਤਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਗੁਰਦੇਵ ਸਿੰਘ ਵਿਸਾਖੀ ਦੀ ਬੰਪਰ ਲਾਟਰੀ ਜਿੱਤ ਕੇ ਰਾਤੋ-ਰਾਤ ਕਰੋੜਪਤੀ ਬਣ ਗਏ ਸਨ। ਗੁਰਦੇਵ ਸਿੰਘ ਨੇ ਦੱਸਿਆ ਕਿ ‘ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਲਾਟਰੀ ਨਿਕਲੇਗੀ। ਰੱਬ ਨੇ ਮੇਰੀ ਮਿਹਨਤ ਦੀ ਕਦਰ ਕੀਤੀ ਹੈ। ਇਸ ਪੈਸੇ ਨਾਲ ਮੈਂ ਆਪਣੇ ਬੱਚਿਆਂ ਲਈ ਘਰ ਬਣਾਵਾਂਗਾ ਅਤੇ ਆਪਣੇ ਪੋਤੇ-ਪੋਤੀਆਂ ਨੂੰ ਚੰਗੀ ਸਿੱਖਿਆ ਦੇਵਾਂਗਾ। ਰਿਕਸ਼ਾ ਚਲਾਉਣ ਦੇ ਨਾਲ-ਨਾਲ ਗੁਰਦੇਵ ਸਿੰਘ ਖੁਦ ਸੜਕਾਂ ‘ਤੇ ਪਏ ਟੋਇਆਂ ਨੂੰ ਭਰਦੇ ਸਨ ਅਤੇ ਰਸਤੇ ‘ਚ ਆਉਣ ਵਾਲੇ ਲੋਕਾਂ ਲਈ ਵਧੀਆ ਰਸਤਾ ਤਿਆਰ ਕਰਦੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.