PunjabTop News

ਮੂਸੇਵਾਲਾ ਦੇ ‘ਸਾਥੀ’ ਕੋਰਟ ‘ਚ ਨਹੀਂ ਹੋਏ ਪੇਸ਼, ਕਤਲ ਵੇਲੇ ਥਾਰ ‘ਚ ਬੈਠੇ ਸੀ ਦੋਵੇਂ ਨੌਜਵਾਨ

ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮੁੱਖ ਗਵਾਹ ਸ਼ੁੱਕਰਵਾਰ ਨੂੰ ਅਦਾਲਤ ‘ਚ ਗਵਾਹੀ ਦੇਣ ਲਈ ਨਹੀਂ ਆਇਆ। ਇਹ ਦੂਜੀ ਵਾਰ ਹੈ ਜਦੋਂ ਘਟਨਾ ਤੋਂ ਬਾਅਦ ਸਿੱਧੂ ਦੀ ਕਾਰ ਵਿੱਚ ਬੈਠੇ ਦੋਵੇਂ ਦੋਸਤ ਗਵਾਹੀ ਦੇਣ ਨਹੀਂ ਆਏ।

ਅਦਾਲਤ ਵੱਲੋਂ ਅਗਲੀ ਪੇਸ਼ੀ 26 ਜੁਲਾਈ 2024 ਨਿਸ਼ਚਿਤ ਕੀਤੀ ਗਈ ਹੈ। ਜ਼ਿਲ੍ਹਾ ਅਦਾਲਤ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅਗਲੀ ਤਰੀਕ ‘ਤੇ ਗਵਾਹ ਵਜੋਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।ਮਾਨਸਾ ਦੀ ਅਦਾਲਤ ਨੇ 27 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਸਨ। ਅੱਜ ਦੋ ਗਵਾਹਾਂ ਦੋ ਗਵਾਹ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਪੇਸ਼ ਹੋਣਾ ਸੀ ਪਰ ਉਹ ਕਿਸੇ ਕਾਰਨ ਅਦਾਲਤ ’ਚ ਪੇਸ਼ ਨਹੀਂ ਹੋ ਸਕੇ। ਇਸ ਮਾਮਲੇ ’ਚ ਅਦਾਲਤ ਨੇ ਅਗਲੀ ਤਰੀਕ 26 ਜੁਲਾਈ 2024 ਤੈਅ ਕੀਤੀ ਹੈ। ਜ਼ਿਲ੍ਹਾ ਅਦਾਲਤ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅਗਲੀ ਤਰੀਕ ’ਤੇ ਗਵਾਹ ਵੱਜੋਂ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button