Top News

ਮੁੱਖ ਮੰਤਰੀ ਪੰਜਾਬ ਦੇ ਘਰ ਤੋਂ ਵੀਹ ਦਿਨਾਂ ਬਾਦ ਘਰਾਂ ਨੂੰ ਮੁੜੇਗੀ ਉਗਰਾਹਾਂ ਜਥੇਬੰਦੀ

ਸੰਗਰੂਰ:- ਉਗਰਾਹਾਂ ਜਥੇਬੰਦੀ ਦੀ ਖੇਤੀਬਾੜੀ ਮੰਤਰੀ ਕੁਲਦੀਪ ਧਾਰੀਵਾਲ ਨਾਲ ਹੋਈ ਮੀਟਿੰਗ ਵਿੱਚ ਭਰੋਸਾ ਦੇਣ ਤੋਂ ਬਾਅਦ ਕਿਸਾਨ ਹੜਤਾਲ ਖਤਮ ਕਰਨ ਲਈ ਸਹਿਮਤ ਬਣਗੀ ਸੀ ਕਿਸਾਨ ਧਰਨਾਂ ਚੱਕਣ ਲਈ ਲਿਖ਼ਤ ਭਰੋਸਾ ਮਿਲਣ ਬਾਦ ਮੰਨ ਗਏ ਸਨ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਬਾਹਰ ਤੋਂ ਧਰਨੇ ਵਾਲੀ ਥਾਂ ‘ਤੇ ਖੜ੍ਹੇ ਕਿਸਾਨਾਂ ਨੇ ਘਰ ਵਾਪਸੀ ਤੋਂ ਪਹਿਲਾਂ ਵੱਡੀ ‘ਵਿਜੇ ਸਭਾ’ ਦੀ ਯੋਜਨਾ ਬਣਾਈ ਹੈ। ਦਿਲਚਸਪ ਗੱਲ ਇਹ ਹੈ ਕਿ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਬਣੀ ‘ਸਹਿਮਤੀ’ ਬਾਰੇ ਨਾ ਤਾਂ ਮੰਤਰੀ ਅਤੇ ਨਾ ਹੀ ਬੀਕੇਯੂ ਬਹੁਤ ਕੁਝ ਕਹਿਣ ਨੂੰ ਤਿਆਰ ਹਨ। ਮੰਤਰੀ ਨੇ ਕਿਹਾ ਹੈ ਕਿ ਬੈਠਕ ‘ਚ ਹੋਈ ਗੱਲਬਾਤ ਦੇ ਵੇਰਵਿਆਂ ਦਾ ਐਲਾਨ ਅੱਜ ਕੀਤਾ ਜਾਵੇਗਾ। ਸੰਗਰੂਰ ਚ ਵਿਜੇ ਸਭਾ ਦਾ ਆਯੋਜਨ ਕਰਨ ਤੋਂ ਬਾਅਦ ਕਿਸਾਨ ਆਪਣੇ ਘਰਾਂ ਨੂੰ ਪਰਤਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button