NewsBreaking NewsD5 specialPunjab

ਮੁਸਲਮਾਨਾਂ ਲਈ ਇਸ Sikh ਨੇ ਉਹ ਕੀਤਾ, ਜੋ ਸਰਕਾਰ ਵੀ ਨਾ ਕਰ ਸਕੀ | Captain ਵੀ ਹੋਏ ਫੈਨ, ਮੁਸਲਮਾਨ ਵੀ ਖ਼ੁਸ਼

ਮੋਗਾ : ਜਿਥੇ ਭਾਰਤ ‘ਚ ਨਵੇਂ ਕਾਨੂੰਨਾਂ ਨਾਲ ਭਾਇਚਾਰਕ ਸਾਂਝ ‘ਚ ਤਰੇੜਾਂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਖ਼ਾਸਕਰ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਥੇ ਮੋਗਾ ਦੇ ਪਿੰਡ ਮਾਛੀਕੇ ਦੇ ਇਕ ਸਿੱਖ ਪਰਿਵਾਰ ਨੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦਰਅਸਲ ਮੋਗਾ-ਬਰਨਾਲਾ ਰੋਡ ‘ਤੇ ਪਿੰਡ ਮਾਛੀਕੇ ਦੀ ਤਕਰੀਬਨ 250 ਸਾਲ ਪੁਰਾਣੀ ਮਸਜਿਦ ਚਾਰ ਮਾਰਗੀ ਨਵੀਂ ਸੜਕ ‘ਚ ਆਉਣ ਕਾਰਨ ਹਟਾ ਦਿੱਤੀ ਗਈ ਸੀ। ਜਿਸ ਨਾਲ ਮੁਸਲਿਮ ਭਾਈਚਾਰਾ ਨਮਾਜ ਅਦਾ ਕਰਨ ਤੋਂ ਵਾਂਝਾ ਹੋ ਗਿਆ।

ਮੁਸਲਮਾਨਾਂ ਲਈ ਇਸ Sikh ਨੇ ਉਹ ਕੀਤਾ, ਜੋ ਸਰਕਾਰ ਵੀ ਨਾ ਕਰ ਸਕੀ | Captain ਵੀ ਹੋਏ ਫੈਨ, ਮੁਸਲਮਾਨ ਵੀ ਖ਼ੁਸ਼

ਨਿਰਾਸ਼ਾ ਦੇ ਆਲਮ ‘ਚ ਡੁੱਬੇ ਮੁਸਲਿਮ ਭਾਈਚਾਰੇ ਨੇ ਪ੍ਰਸ਼ਾਸਨ ਤੱਕ ਗੁਹਾਰ ਲਗਾਈ ਪਰ ਕਿਸੇ ਨੇ ਬਾਂਹ ਨਾ ਫੜੀ। ਜਿਸ ਤੋਂ ਬਾਅਦ ਪਿੰਡ ਦੇ ਇਕ ਸਿੱਖ ਪਰਿਵਾਰ ਨੇ ਆਪਣੀ 16 ਮਰਲੇ ਜ਼ਮੀਨ ਮਸਜਿਦ ਬਣਾਉਣ ਲਈ ਦਾਨ ਕਰ ਦਿੱਤੀ। ਜਿਸ ਨਾਲ ਮੁਸਲਿਮ ਭਾਈਚਾਰੇ ‘ਚ ਖ਼ੁਸ਼ੀ ਦੀ ਲਹਿਰ ਹੈ।ਓਧਰ ਦਾਨੀ ਪਰਿਵਾਰ ਦਾ ਕਹਿਣਾ ਹੈ ਕਿ ਜਾਤ ਪਾਤ ਤੋਂ ਉੱਤੇ ਉੱਠ ਕੇ ਸਾਨੂੰ ਸਮਾਜ ਵਿੱਚ ਵਿਚਰਨਾ ਚਾਹੀਦਾ ਹੈ ਤੇ ਏਸੇ ਸੋਚ ਨਾਲ ਉਹਨਾਂ ਨੇ ਆਪਣੀ ਜ਼ਮੀਨ ਮਸਜਿਦ ਲਈ ਦਾਨ ਕੀਤੀ ਹੈ। ਮਾਮਲਾ ਮੁੱਖ ਮੰਤਰੀ ਕੈਪਟਨ ਦੇ ਧਿਆਨ ‘ਚ ਆਇਆ ਤਾਂ ਕੈਪਟਨ ਨੇ ਵੀ ਇਸ ਭਾਈਚਾਰਕ ਸਾਂਝ ਦੇ ਸੁਨੇਹੇ ਨੂੰ ਸ਼ੇਅਰ ਕਰਦਿਆਂ।

Sukhjinder Randhawa ਦੀ ਵਾਇਰਲ ਵੀਡੀਓ ‘ਤੇ, ਸਾਥੀ ਮੰਤਰੀ ਦਾ ਵੱਡਾ ਬਿਆਨ

ਲਿਖਿਆ ਹੈ ਕਿ ਇਹ ਬਹੁਤ ਸੋਹਣੀ ਤੇ ਸ਼ਲਾਘਾ ਵਾਲੀ ਗੱਲ ਹੈ ਜਿਸਨੇ ਮੇਰਾ ਮਨ ਖੁਸ਼ ਕਰ ਦਿੱਤਾ। ਮੋਗਾ ਦੇ ਪਿੰਡ ਮਾਛੀਕੇ ਵਿੱਚ ਦਰਸ਼ਨ ਸਿੰਘ ਨੇ ਮੁਸਲਮਾਨ ਭਾਈਚਾਰੇ ਦੀ ਮਸਜਿਦ ਲਈ ਆਪਣੀ 16 ਮਰਲੇ ਜ਼ਮੀਨ ਦਾਨ ਕਰ ਦਿੱਤੀ। ਸਾਡਾ ਆਪਸੀ ਪਿਆਰ ਹੀ ਸਾਡੀ ਅਸਲੀ ਤਾਕਤ ਹੈ, ਇਸ ਤਰ੍ਹਾਂ ਦੀਆਂ ਖ਼ਬਰਾਂ ਮਨ ਖੁਸ਼ ਕਰ ਦਿੰਦੀਆਂ ਹਨ ਤੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੰਦੀਆਂ ਹਨ। ਸੋ ਜੋ ਕੰਮ ਸਰਕਾਰਾਂ ਵੀ ਨਾ ਕਰ ਸਕੀਆਂ ਉਹ ਦਰਸ਼ਨ ਸਿੰਘ ਨੇ ਕਰ ਦਿੱਤਾ। ਲੋੜ ਹੈ ਕਿ ਸਾਨੂੰ ਵੀ ਜਾਤ ਪਾਤ ਅਤੇ ਧਾਰਮਿਕ ਵਖਰੇਵੇਂ ਤੋਂ ਉੱਤੇ ਉੱਠ ਕੇ ਇਨਸਾਨ ਬਣਨ ਦੀ ਤਾਂ ਜੋ ਦੁਨੀਆ ‘ਤੇ ਆਉਣਾ ਸਫ਼ਲ ਹੋ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button