Breaking NewsD5 specialIndiaNewsPoliticsPunjab

ਮੁਤਵਾਜ਼ੀ ਜਥੇਦਾਰਾਂ ਨੂੰ ਨਹੀਂ ਹਜ਼ਮ ਹੋਣਾ ਭਾਈ ਢੱਡਰੀਆਂ ਵਾਲਿਆਂ ਦਾ ਇਹ ਬਿਆਨ (ਵੀਡੀਓ)

ਨਾਭਾ : ਬਰਗਾੜੀ ਮੋਰਚੇ ਦੀ ਸਮਾਪਤੀ ਨੂੰ ਹਾਲੇ ਕੁਝ ਕੁ ਦਿਨ ਹੀ ਹੋਏ ਪਰ ਇਸ ਮੋਰਚੇ ਦੇ ਖਤਮ ਹੋਣ ਤੋਂ ਬਾਅਦ ਵਾਦ-ਵਿਵਾਦ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਇਸ ਮਾਮਲੇ ‘ਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੱਡਾ ਬਿਆਨ ਦਿੱਤਾ ਹੈ। ਜਿਸ ‘ਚ ਉਨ੍ਹਾਂ ਮੋਰਚੇ ‘ਚ ਸ਼ਾਮਿਲ ਆਗੂਆਂ ‘ਤੇ ਬੇਭਰੋਸਗੀ ਜਤਾਈ ਹੈ। ਉਨਾਂ ਕਿਹਾ ਕਿ ਉਨਾਂ ਮੋਰਚੇ ਚ ਸ਼ਾਮਿਲ ਆਗੂਆਂ ‘ਤੇ ਭਰੋਸਾ ਨਹੀਂ ਹੈ। ਜਿਸ ਕਾਰਨ ਉਹ ਇਸ ਧਰਨੇ ਵਿੱਚ ਸ਼ਾਮਿਲ ਨਹੀ ਹੋਏ।

Read Also ਲਓ ਜੀ ਮੋਰਚਾ ਖ਼ਤਮ ਕਰ ਕੇ ਫਸੇ ਮੁਤਵਾਜ਼ੀ ਜਥੇਦਾਰ (ਵੀਡੀਓ)

ਉਧਰ ਮੋਰਚੇ ਦੀ ਸਮਾਪਤੀ ਤੋਂ ਬਾਅਦ ਭਾਈ ਦਾਦੂਵਾਲ ਵੀ ਮੋਰਚੇ ‘ਚ ਸ਼ਾਮਿਲ ਭਾਈ ਧਿਆਨ ਸਿੰਘ ਮੰਡ ਪ੍ਰਤੀ ਆਪਣੀ ਨਰਾਜ਼ਗੀ ਜਤਾ ਚੁੱਕੇ ਹਨ ਤੇ ਹੁਣ ਭਾਈ ਢੱਡਰੀਆਂ ਵਾਲਿਆਂ ਦਾ ਬੇਭਰੋਸਗੀ ਜਤਾਉਣਾ, ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਚ ਮੁਤਵਾਜ਼ੀ ਜਥੇਦਾਰਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਸਕਦਾ ਹੈ।

https://youtu.be/pvIKuU1Wbkg

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button