ਮਾਪਿਆਂ ਨੂੰ ਝਟਕਾ, ਹਾਈਕੋਰਟ ਵੱਲੋਂ ਸਕੂਲ ਫ਼ੀਸ ਮਾਮਲੇ ‘ਤੇ ਰੋਕ ਲਾਉਣ ਤੋਂ ਇਨਕਾਰ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਮਾਪਿਆਂ ਨੂੰ ਵੱਡਾ ਝਟਕਾ ਦਿੰਦਿਆਂ ਸਕੂਲ ਫ਼ੀਸ ਮਾਮਲੇ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਕਿਹਾ ਫੀਸ ਲੈਣੀ ਹੈ ਜਾਂ ਨਹੀਂ ਰੈਗੂਲੇਟਰੀ ਅਥਾਰਟੀ ਕਮਿਸ਼ਨ ਫੈਸਲਾ ਕਰੇਗੀ। ਸਕੂਲ ਤੇ ਪੈਰੇਂਟਸ ਆਪਣੀ ਆਪਣੀ ਦਰਖਾਸਤ ਰੈਗੂਲੇਟਰੀ ਕਮਿਸ਼ਨ ਕੋਲ ਦੇ ਸਕਦੇ ਹਨ। ਦੱਸ ਦਈਏ ਇਹ ਬਹਿਸ ਲਗਭਗ 4 ਘੰਟੇ ਤੱਕ ਚੱਲੀ।
ਅਕਾਲੀ ਦਲ ਦਾ ਜਾਖੜ ਨੂੰ ਠੋਕਵਾਂ ਜਵਾਬ ਹੁਣ ਪੌਸ਼ਾਕ ਵਾਲੇ ਮਾਮਲੇ ‘ਤੇ ਅਕਾਲੀ ਦਾ ਨੇ ਕੀਤਾ ਵੱਡਾ ਖ਼ੁਲਾਸਾ
ਸੁਣਵਾਈ ਦੀ ਅਗਲੀ ਤਾਰੀਖ ਅੱਜੇ ਤੈਅ ਨਹੀਂ ਕੀਤੀ ਗਈ ਹੈ। ਅਦਾਲਤ ਨੇ ਕਿਹਾ ਜਦੋਂ ਤੱਕ ਰੈਗੂਲੇਟਰੀ ਅਥਾਰਟੀ ਕਮਿਸ਼ਨ ਫੈਸਲਾ ਨਹੀਂ ਕਰੇਗੀ ਕਿ ਫੀਸ ਲੈਣੀ ਹੈ ਜਾਂ ਨਹੀਂ ਤਾਂ ਉਸੋਂ ਤੱਕ ਵਿਦਿਆਰਥੀ ਦਾ ਨਾਮ ਨਹੀਂ ਕੱਟੇਗਾ। ਅਦਾਲਤ ਨੇ ਕਿਹਾ ਅਥਾਰਟੀ ਤੈਅ ਕਰੇਗੀ ਕਿ ਮਾਪੇ ਲਾਕਡਾਊਨ ਦੌਰਾਨ ਆਰਥਿਕ ਤੰਗੀ ਜਾਂ ਰੁਜ਼ਗਾਰ ਨਾ ਰਹਿਣ ਕਾਰਨ ਫੀਸ ਦੇਣ ਦੇ ਕਾਬਿਲ ਹਨ ਜਾਂ ਨਹੀਂ। ਇਸ ਲਈ ਮਾਪਿਆਂ ਨੂੰ ਲੋੜੀਂਦੇ ਦਸਤਾਵੇਜ਼ ਅਥਾਰਟੀ ਸਾਹਮਣੇ ਰੱਖਣੇ ਪੈਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.