Breaking NewsD5 specialIndiaNewsTop News

ਮਹਿੰਗਾਈ ਦੀ ਮਾਰ! ਫਰਵਰੀ ‘ਚ ਤੀਜੀ ਵਾਰ ਵਧੇ LPG ਸਿਲੰਡਰ ਦੇ ਮੁੱਲ, 3 ਮਹੀਨਿਆਂ ‘ਚ 200 ਰੁਪਏ ਤੱਕ ਹੋਇਆ ਮਹਿੰਗਾ

ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਤੇਲ ਕੰਪਨੀਆਂ ਨੇ ਆਮ ਆਦਮੀ ਨੂੰ ਇੱਕ ਹੋਰ ਵੱਡਾ ਝੱਟਕਾ ਦਿੱਤਾ ਹੈ। ਦਰਅਸਲ ਤੇਲ ਕੰਪਨੀਆਂ ਨੇ ਘਰੇਲੂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਹੈ। ਅੱਜ ਬਿਨਾਂ ਸਬਸਿਡੀ ਵਾਲੇ ਸਿਲੰਡਰਾਂ ਦੇ ਮੁੱਲ ‘ਚ 25 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ 769 ਰੁਪਏ ਤੋਂ ਵਧਕੇ 794 ਰੁਪਏ ਹੋ ਗਈ ਹੈ। ਦੱਸ ਦਈਏ ਕਿ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਫਰਵਰੀ ‘ਚ 14.2 ਕਿਲੋ ਵਾਲੇ ਰਸੋਈ ਗੈਸ ਸਿਲੰਡਰ ਦੇ ਮੁੱਲ ਫਰਵਰੀ ‘ਚ ਤੀਜ਼ੀ ਵਾਰ ਵਧਾਏ ਹਨ। ਇਸ ਤੋਂ ਪਹਿਲਾਂ 4 ਫਰਵਰੀ ਅਤੇ 14 ਫਰਵਰੀ ਨੂੰ ਵੀ ਮੁੱਲ ਵਧਾਏ ਗਏ ਸਨ।

UK ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ!ਮੁੜ ਖੁੱਲ੍ਹ ਗਏ UK ਦੇ ਵੀਜ਼ੇ,PR ਵੀ ਪੱਕੀ! #Swics​ immigration

ਫਰਵਰੀ ਵਿੱਚ 3 ਵਾਰ ਵਧਾਏ ਮੁੱਲ
ਫਰਵਰੀ ਮਹੀਨੇ ਵਿੱਚ ਤਿੰਨ ਵਾਰ ਗੈਸ ਸਿਲੰਡਰ ਦੇ ਮੁੱਲ ਵਧਾਏ ਹਨ। ਸਰਕਾਰ ਨੇ 4 ਫਰਵਰੀ ਨੂੰ LPG ਦੇ ਮੁੱਲ ਵਿੱਚ 25 ਰੁਪਏ ਦਾ ਵਾਧਾ ਕੀਤਾ ਸੀ। ਉਸ ਤੋਂ ਬਾਅਦ 15 ਫਰਵਰੀ ਨੂੰ ਸਿਲੰਡਰ ਦੇ ਮੁੱਲ 50 ਰੁਪਏ ਵਧਾ ਦਿੱਤੇ ਗਏ ਸਨ ਅਤੇ ਹੁਣ ਇਹ ਤੀਜ਼ੀ ਵਾਰ ਹੈ ਜਦੋਂ ਫਿਰ ਤੋਂ 25 ਰੁਪਏ ਵਧਾ ਦਿੱਤੇ ਹਨ। 1 ਦਸੰਬਰ ਤੋਂ ਹੁਣ ਤੱਕ 200 ਰੁਪਏ ਵਧਾਏ ਹਨ।

🔴LIVE|| ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ , ਦਿੱਲੀ ਪੁਲਿਸ ਪਿੱਛੇ ਹਟਣ ਨੂੰ ਤਿਆਰ!

1 ਦਸੰਬਰ ਨੂੰ ਗੈਸ ਸਿਲੰਡਰ 594 ਰੁਪਏ ਵਲੋਂ ਵਧਕੇ 644 ਰੁਪਏ ਹੋਏ ਸਨ। 1 ਜਨਵਰੀ ਨੂੰ ਫਿਰ ਤੋਂ 50 ਰੁਪਏ ਵਧਾਏ ਗਏ , ਜਿਸ ਤੋਂ ਬਾਅਦ 644 ਰੁਪਏ ਵਾਲਾ ਸਿਲੰਡਰ 694 ਰੁਪਏ ਹੋ ਗਿਆ। 4 ਫਰਵਰੀ ਨੂੰ ਵਧਾਉਣ ਤੋਂ ਬਾਅਦ ਇਸ ਦੀ ਕੀਮਤ 644 ਰੁਪਏ ਤੋਂ ਵਧਕੇ 719 ਰੁਪਏ ਹੋ ਗਈ ਹੈ। 15 ਫਰਵਰੀ ਨੂੰ 719 ਰੁਪਏ ਤੋਂ 769 ਰੁਪਏ ਹੋਈ ਅਤੇ 25 ਫਰਵਰੀ ਨੂੰ 25 ਰੁਪਏ ਮੁੱਲ ਵਧਣ ਤੋਂ ਇਸ ਦੀ ਕੀਮਤ 769 ਰੁਪਏ ਤੋਂ 794 ਰੁਪਏ ‘ਤੇ ਆ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button