ਮਹਿੰਗਾਈ ‘ਤੇ ਸੰਸਦ ‘ਚ ਬੋਲੀ ਸੀਤਾਰਮਣ ‘ਮੈਂ ਇੰਨਾ ਲਸਣ – ਪਿਆਜ ਨਹੀਂ ਖਾਂਦੀ
ਨਵੀਂ ਦਿੱਲੀ: ਦੇਸ਼ ‘ਚ ਪਿਆਜ ਦੀਆਂ ਕੀਮਤਾਂ ਨੇ ਆਮ ਆਦਮੀ ਦੇ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਇਸ ਦੀਆਂ ਕੀਮਤਾਂ ਕੰਟਰੋਲ ਕਰਨ ਲਈ ਸਰਕਾਰੀ ਕੋਸ਼ਿਸ਼ਾਂ ਵੀ ਅਸਫਲ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਇਸ ਮੁੱਦੇ ‘ਤੇ ਵਿਰੋਧੀ ਪੱਖ ਸਰਕਾਰ ‘ਤੇ ਸਵਾਲ ਖੜੇ ਕਰ ਰਹੇ ਹਨ ਹੈ।ਉਥੇ ਹੀ ਬੁੱਧਵਾਰ ਨੂੰ ਸੰਸਦ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਉਹ ਇੰਨਾ ਲਸਣ, ਪਿਆਜ ਨਹੀਂ ਖਾਂਦੀ ਹੈ।
Read Also ਫੌਜ ਨੂੰ ਅੱਜ ਮਿਲਣਗੀਆਂ ਨਵੀਂਆਂ ਤੋਪਾਂ
ਉਹ ਇਸ ਤਰ੍ਹਾਂ ਦੇ ਪਰਿਵਾਰ ਤੋਂ ਆਉਂਦੀ ਹੈ ਜਿੱਥੇ ਜ਼ਿਆਦਾ ਪਿਆਜ਼ – ਲਸਣ ਦਾ ਮਤਲੱਬ ਨਹੀਂ ਹੈ ਇਸ ਲਈ ਚਿੰਤਾ ਨਾ ਕਰੋ। ਮੈਂ ਅਜਿਹੇ ਪਰਿਵਾਰ ਤੋਂ ਹਾਂ, ਜਿਸ ਨੂੰ ਪਿਆਜ਼ ਦੀ ਕੋਈ ਖ਼ਾਸ ਪ੍ਰਵਾਹ ਨਹੀਂ ਹੈ’। ਪਿਆਜ਼ ‘ਤੇ ਚਰਚਾ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਈ ਵੱਡੇ ਕਦਮ ਚੁੱਕੇ ਹਨ।
ਵਿੱਤੀ ਸਾਲ 2019- 20 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ ਦੇ ਪਹਿਲੇ ਬੈਚ `ਤੇ ਲੋਕ ਸਭਾ ਵਿਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ, ‘‘ਪਿਆਜ਼ ਭੰਡਾਰਨ ਨਾਲ ਕੁਝ ਮੁੱਦੇ ਜੁੜੇ ਹਨ ਅਤੇ ਸਰਕਾਰ ਇਸ ਨਾਲ ਨਜਿੱਠਣ ਲਈ ਕਦਮ ਚੁੱਕ ਰਹੀ ਹੈ”। ਸੀਤਾਰਮਨ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੀਮਤ ਸਥਿਰਤਾ ਫੰਡ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ 57 ਹਜ਼ਾਰ ਮੈਟਰਿਕ ਟਨ ਦਾ ਬਫਰ ਸਟਾਕ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਮਹਾਰਾਸ਼ਟਰ ਅਤੇ ਰਾਜਸਥਾਨ ਦੇ ਅਲਵਰ ਖੇਤਰਾਂ ਤੋਂ ਦੂਜੇ ਸੂਬਿਆਂ ਵਿਚ ਪਿਆਜ਼ ਦੀ ਖੇਪ ਭੇਜੀ ਜਾ ਰਹੀ ਹੈ।
#WATCH: FM Sitharaman says “Main itna lehsun, pyaaz nahi khati hoon ji. Main aise pariwar se aati hoon jaha onion, pyaaz se matlab nahi rakhte” when an MP intervenes&asks her ‘Aap pyaaz khaate hain?’ while she was answering NCP’s Supriya Sule’s ques on production&price of onions. pic.twitter.com/i6OG7GN775
— ANI (@ANI) December 4, 2019
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.