Breaking NewsD5 specialNewsPoliticsPunjab

ਕਾਂਗਰਸੀ ਵਿਧਾਇਕ ਗਿੱਲ ‘ਤੇ ਤੁਰੰਤ ਮੁਕੱਦਮਾ ਦਰਜ ਹੋਵੇ- ਆਪ

ਚੰਡੀਗੜ੍ਹ : ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਆਪਣੇ ਹਲਕੇ ਦੇ ਹਰੀਕੇ ਪੱਤਣ ਥਾਣੇ ਦੇ ਐਸ.ਐਚ.ਓ ਨਾਲ ਬਦਤਮੀਜ਼ੀ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਹਰਮਿੰਦਰ ਸਿੰਘ ਗਿੱਲ ‘ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਕਾਂਗਰਸ ਪਾਰਟੀ ‘ਚੋਂ ਕੱਢਿਆ ਜਾਵੇ ਤਾਂ ਕਿ ਬਾਕੀ ਸੱਤਾਧਾਰੀਆਂ ਦੇ ਸਿਰਾਂ ਤੋਂ ਸੱਤਾ ਦਾ ਨਸ਼ਾ ਉਤਰ ਸਕੇ।  ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਹਰਮਿੰਦਰ ਸਿੰਘ ਗਿੱਲ ਖ਼ਿਲਾਫ਼ ਡਿੳੂਟੀ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਕੰਮ ‘ਚ ਵਿਘਨ ਪਾਉਣ ਅਤੇ ਧਮਕੀਆਂ ਦੇਣ ਦਾ ਮੁਕੱਦਮਾ ਤੁਰੰਤ ਦਰਜ਼ ਕੀਤਾ ਜਾਵੇ।

ਭਗਵੰਤ ਮਾਨ ਨੇ ਕਿਹਾ ਕਿ ਸੱਤਾਧਾਰੀ ਕਾਂਗਰਸੀ ਲੀਡਰਾਂ ਦੇ ਸਿਰ ਨੂੰ ਸੱਤਾ ਦਾ ਨਸ਼ਾ ਕਿਸ ਕਦਰ ਚੜ੍ਹਿਆ ਹੋਇਆ ਹੈ, ਹਰਮਿੰਦਰ ਸਿੰਘ ਗਿੱਲ ਨੇ ਉਸੇ ਦਾ ਟ੍ਰੇਲਰ ਦੁਹਰਾਇਆ ਹੈ। ਇਸ ਤੋਂ ਪਹਿਲਾਂ ਵੀ ਕਈ ਕਾਂਗਰਸੀ ਆਗੂ, ਵਿਧਾਇਕ ਅਤੇ ਮੰਤਰੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ-ਕਰਮਚਾਰੀਆਂ ਨੂੰ ਧਮਕੀਆਂ ਦੇ ਚੁੱਕੇ ਹਨ ਅਤੇ ਬਦਜ਼ਬਾਨੀ ਕਰ ਚੁੱਕੇ ਹਨ।  ਭਗਵੰਤ ਮਾਨ ਨੇ ਕਿਹਾ ਕਿ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਹਲਕੇ ‘ਚ ਹਾਲ ਹੀ ਦੌਰਾਨ ਤਾਇਨਾਤ ਹੋਏ ਐਸ.ਐਚ.ਓ ਕੋਲੋਂ ਜਿਸ ਤਰੀਕੇ ਨਾਲ ‘ਝੁਕ ਕੇ ਦੁਆ-ਸਲਾਮ’ ਭਾਲੀ ਹੈ ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਕਾਂਗਰਸੀ ਵਿਧਾਇਕ ਅਤੇ ਆਗੂ ਰਾਜਿਆਂ-ਮਹਾਰਾਜਿਆਂ ਦੇ ਦਰਬਾਰ ਵਾਲੀ ‘ਫੀਲਿੰਗ’ ਲੈ ਬੈਠੇ ਹਨ ਅਤੇ ਇਹੋ ਵਤੀਰਾ ਕਾਂਗਰਸੀਆਂ ਨੂੰ ਲੈ ਕੇ ਬੈਠੇਗਾ, ਕਿਉਂਕਿ ਇਹ ਲੋਕਤੰਤਰ ਹੈ ਅਤੇ ਲੋਕ ਜਦੋਂ ਧਾਰ ਲੈਣ ਤਾਂ ਪੱਤਾ ਸਾਫ਼ ਕਰਨ ‘ਚ ਟਾਈਮ ਨਹੀਂ ਲਗਾਉਂਦੇ।

ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਪੱਖ ਅਤੇ ਦਰਿਆ ਦਿੱਲੀ ਦਿਖਾਉਂਦੇ ਹੋਏ ਹਰਮਿੰਦਰ ਸਿੰਘ ਗਿੱਲ ਖ਼ਿਲਾਫ਼ ਕਾਨੂੰਨੀ ਅਤੇ ਪਾਰਟੀ ਪੱਧਰ ‘ਤੇ ਮਿਸਾਲੀਆ ਕਾਰਵਾਈ ਕਰਨੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਪੁਲਸ ਅਤੇ ਸਰਕਾਰ ਪੁਲਸ ਫੋਰਸ ਦਾ ਮਨੋਬਲ ਉੱਚਾ ਰੱਖਣ ਲਈ ‘ਮੈਂ ਹਰਜੀਤ ਸਿੰਘ ਹਾਂ’ ਮੁਹਿੰਮ ਚਲਾ ਰਹੀ ਹੈ ਦੂਜੇ ਪਾਸੇ ਪੁਲਸ ਅਧਿਕਾਰੀਆਂ ਨੂੰ ਆਪਣੇ ਲੀਡਰਾਂ ਹੱਥੋਂ ਬੇਇੱਜ਼ਤ ਕਰਵਾ ਰਹੀ ਹੈ, ਜੋ ਸਹੀ ਨਹੀਂ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਈ ਵੀ ਵਿਧਾਇਕ-ਮੰਤਰੀ ਜਾ ਸੱਤਾਧਾਰੀ ਕਾਨੂੰਨ ਤੋਂ ਵੱਡਾ ਨਹੀਂ ਹੈ, ਇਸ ਲਈ ਅਜਿਹਾ ਜੁਰਮ ਕਰਨ ‘ਚ ਜਿਵੇਂ ਆਮ ਲੋਕਾਂ ਵਿਰੁੱਧ ਝਟਪਟ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਜਾਂਦਾ ਹੈ, ਠੀਕ ਉਸੇ ਤਰਾਂ ਦੀ ਕਾਰਵਾਈ ਹਰਮਿੰਦਰ ਸਿੰਘ ਗਿੱਲ ਵਿਰੁੱਧ ਵੀ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button