ਮਹਾਂਮਾਰੀ ‘ਤੇ ਸਵਾਲ ਪੁੱਛਣ ਵਾਲਿਆਂ ਨੂੰ ਚੁਪ ਕਰਾ ਰਿਹੈ ਚੀਨ
ਨਿਊਯਾਰਕ : ਕੋਰੋਨਾ ਮਹਾਂਮਾਰੀ ਨੂੰ ਲੈ ਕੇ ਦੁਨੀਆ ਦੇ ਨਿਸ਼ਾਨੇ ‘ਤੇ ਆਏ ਚੀਨ ਨੂੰ ਹੁਣ ਘਰੇਲੂ ਮੋਰਚੇ ‘ਤੇ ਵੀ ਸਵਾਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਉਹ ਹਾਲਾਂਕਿ ਸਖਤੀ ਦੇ ਨਾਲ ਉਨ੍ਹਾਂ ਲੋਕਾਂ ਨੂੰ ਚੁਪ ਕਰਾ ਰਿਹਾ ਹੈ, ਜੋ ਇਸ ਖਤਰਨਾਕ ਵਾਇਰਸ ਦੇ ਚੱਲਦਿਆਂ ਆਪਣਿਆਂ ਨੂੰ ਗੁਆਉਣ ਨੂੰ ਲੈ ਕੇ ਚੀਨ ਸਰਕਾਰ ‘ਤੇ ਮੁਕੱਦਮਾ ਕਰਨ ਲਈ ਮਦਦ ਮੰਗ ਰਹੇ ਹਨ। ਚੀਨ ‘ਚ ਮਹਾਂਮਾਰੀ ਦਾ ਕੇਂਦਰ ਰਹੇ ਵੁਹਾਨ ਸ਼ਹਿਰ ਦੇ ਕਈ ਬਾਸ਼ਿੰਦਿਆਂ ਨੇ ਇਸੇ ਤਰ੍ਹਾਂ ਦਾ ਮੁਕੱਦਮਾ ਕਰਨ ਲਈ ਕੁਝ ਮਾਨਵਧਿਕਾਰ ਕਰਮਚਾਰੀਆਂ ਨਾਲ ਸੰਪਰਕ ਕੀਤਾ ਪਰ ਪੁਲਿਸ ਵੱਲੋਂ ਧਮਕਾਏ ਜਾਣ ‘ਤੇ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ।
ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਰਹਿਣ ਵਾਲੇ ਚੀਨੀ ਮਾਨਵਧਿਕਾਰ ਕਰਮਚਾਰੀ ਯਾਂਗ ਝਾਂਕਿੰਗ ਨੇ ਦੱਸਿਆ ਕਿ ਵੁਹਾਨ ਦੇ ਸੱਤ ਬਾਸ਼ਿੰਦਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਪਰ ਅਪ੍ਰੈਲ ਦੇ ਅਖੀਰ ‘ਚ ਇਨ੍ਹਾਂ ਲੋਕਾਂ ਨੇ ਆਪਣਾ ਮਨ ਬਦਲ ਲਿਆ। ਦੱਸਿਆ ਗਿਆ ਕਿ ਪੁਲਿਸ ਨੇ ਇਹਨਾਂ ਵਿਚੋਂ ਦੋ ਲੋਕਾਂ ਨੂੰ ਧਮਕਾਇਆ ਸੀ। ਚੀਨ ਵਿੱਚ ਯਾਂਗ ਨੂੰ ਕੁਝ ਸਮਾਂ ਲਈ ਹਿਰਾਸਤ ਵਿੱਚ ਰਹਿਣਾ ਪਿਆ ਸੀ। ਉਹ ਰਿਹਾਅ ਹੋਣ ‘ਤੇ ਅਮਰੀਕਾ ਆ ਕੇ ਵਸ ਗਏ।
Big News | ਸਿੱਖ ਨੌਜਵਾਨ ਨੂੰ ਤਲਵਾਰਾਂ ਨਾਲ ਵੱਢਿਆ, ਮਾਸਕ ਪਾਉਣ ਲਈ ਕਹਿਣਾ ਮਹਿੰਗਾ ਪਿਆ! D5 Channel Punjabi
ਉਨ੍ਹਾਂ ਨੇ ਦੱਸਿਆ ਕਿ ਚੀਨੀ ਅਧਿਕਾਰੀ ਮਹਾਂਮਾਰੀ ਵਿੱਚ ਆਪਣਿਆਂ ਨੂੰ ਖੋਹ ਚੁੱਕੇ ਉਨ੍ਹਾਂ ਦੁਖੀ ਰਿਸ਼ਤੇਦਾਰਾਂ ਦੇ ਨਾਲ ਹੀ ਮਾਨਵਧਿਕਾਰ ਕਰਮਚਾਰੀਆਂ ‘ਤੇ ਸਖਤੀ ਕਰ ਰਹੇ ਹਨ, ਜੋ ਸੱਤਾਧਾਰੀ ਕੰਮਿਊਨਿਸਟ ਸਰਕਾਰ ਤੋਂ ਇਹ ਹਿਸਾਬ ਮੰਗਣ ਲਈ ਦਬਾਅ ਬਣਾ ਰਹੇ ਹੈ ਕਿ ਵੁਹਾਨ ‘ਚ ਕੀ ਗੜਬੜੀ ਹੋਈ ਸੀ? ਮੱਧ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਵਿੱਚ ਪਿਛਲੇ ਦਸੰਬਰ ਵਿੱਚ ਕੋਰੋਨਾ ਸੰਕਰਮਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਹ ਖਤਰਨਾਕ ਵਾਇਰਸ ਇੱਥੇ ਤੋਂ ਪੂਰੀ ਦੁਨੀਆ ‘ਚ ਫੈਲ ਗਿਆ। ਚੀਨ ਵਿੱਚ ਸੰਕਰਮਣ ਦੇ ਸਭ ਤੋਂ ਜ਼ਿਆਦਾ ਮਾਮਲੇ ਅਤੇ ਮੌਤਾਂ ਇਸ ਸ਼ਹਿਰ ਵਿੱਚ ਹੋਈਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.